‘ਧਰਮ ਨਿਰਪੱਖ’ ਪਾਰਟੀਆਂ ਭਾਜਪਾ ਨੂੰ ਰੋਕਣ ਵਿੱਚ ਨਾਕਾਮ: ਓਵਾਇਸੀ

‘ਧਰਮ ਨਿਰਪੱਖ’ ਪਾਰਟੀਆਂ ਭਾਜਪਾ ਨੂੰ ਰੋਕਣ ਵਿੱਚ ਨਾਕਾਮ: ਓਵਾਇਸੀ

ਹੈਦਰਾਬਾਦ: ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੁਦੀਨ ਓਵਾਇਸੀ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀ ਐੱਮ ਸੀ ਸਮੇਤ ਕਈ ਪਾਰਟੀਆਂ ‘ਨਰਮ ਹਿੰਦੂਤਵ’ ਦੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਆਪਣੀ ਵੱਖਰੀ ਅਤੇ ਆਜ਼ਾਦ ਸਿਆਸੀ ਲੀਡਰਸ਼ਿਪ ਤਿਆਰ ਕਰਨ ਦਾ ਸੱਦਾ ਦਿੱਤਾ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵਾਇਸੀ ਨੇ ਦਾਅਵਾ ਕੀਤਾ ਕਿ ਅਖੌਤੀ ਧਰਮ ਨਿਰਪੱਖ ਪਾਰਟੀਆਂ ਭਾਜਪਾ ਦਾ ਵਿਸਥਾਰ ਰੋਕਣ ਵਿੱਚ ਨਾਕਾਮ ਰਹੀਆਂ ਹਨ।

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਚੋਣ ਸੂਚੀਆਂ ਦੀ ਸੁਧਾਈ (ਐੱਸ ਆਈ ਆਰ) ਅਤੇ ਮੁਸਲਮਾਨਾਂ ਦਾ ਸ਼ੋਸ਼ਣ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇ ਮਮਤਾ ਸਰਕਾਰ ਨੇ ਮੁਸਲਮਾਨਾਂ ਨੂੰ ਸਿਰਫ਼ ਵੋਟ ਬੈਂਕ ਦੀ ਬਜਾਏ ਨਾਗਰਿਕ ਸਮਝਿਆ ਹੁੰਦਾ, ਤਾਂ ਸੂਬੇ ਦਾ ਵਿਕਾਸ ਕੁਝ ਹੋਰ ਹੋਣਾ ਸੀ। ਬੰਗਾਲ ਵਿੱਚ ਓਵਾਇਸੀ ਦੀ ਪਾਰਟੀ ਦੇ ਸਾਰੇ 11 ਉਮੀਦਵਾਰ ਹਾਰ ਗਏ ਹਨ, ਪਰ ਉਨ੍ਹਾਂ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕੇਰਲਾ ਵਿੱਚ ਮੁਸਲਿਮ ਲੀਗ (ਆਈ ਯੂ ਐੱਮ ਐੱਲ) ਦੀਆਂ 22 ਸੀਟਾਂ ’ਤੇ ਜਿੱਤ ਦਾ ਸਵਾਗਤ ਕੀਤਾ।

Share: