ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰਨ ਸਬੰਧੀ ਤਜਵੀਜ਼ ਮਨਜ਼ੂਰ ਕਰ ਲਈ ਹੈ। ਕੇਂਦਰੀ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਕਿਹਾ ਕਿ ਹਾਲ ਦੀ ਘੜੀ ਸੁਪਰੀਮ ਕੋਰਟ ਵਿੱਚ ਚੀਫ ਜਸਟਿਸ ਨੂੰ ਮਿਲਾ ਕੇ 33 ਜੱਜ ਹਨ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸਬੰਧੀ ਬਿੱਲ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਲਿਆਂਦਾ ਜਾਵੇਗਾ। ਸੰਸਦ ਵੱਲੋਂ ਇਸ ਨੂੰ ਪਾਸ ਕਰਨ ਬਾਅਦ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਚੀਫ ਜਸਟਿਸ ਨੂੰ ਮਿਲਾ ਕੇ 38 ਹੋ ਜਾਵੇਗੀ। ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਐਕਟ 1956, ਜੋ ਅਸਲ ਵਿੱਚ ਲਾਗੂ ਕੀਤਾ ਗਿਆ ਸੀ, ਵਿੱਚ ਜੱਜਾਂ ਦੀ ਵੱਧ ਤੋਂ ਵੱਧ ਗਿਣਤੀ (ਭਾਰਤ ਦੇ ਮੁੱਖ ਜੱਜ ਨੂੰ ਛੱਡ ਕੇ) 10 ਹੋਣ ਦੀ ਵਿਵਸਥਾ ਕੀਤੀ ਗਈ ਸੀ। ਇਸ ਨੂੰ ਬਾਅਦ ਵਿੱਚ ਸੋਧ ਬਿੱਲ ਲਿਆ ਕੇ 13 ਅਤੇ ਉਸ ਮਗਰੋਂ 17, 1986 ਵਿੱਚ ਸੋਧ ਬਿੱਲ ਲਿਆ ਕੇ 27, 2009 ਵਿੱਚ ਵਧਾ ਕੇ 30 ਅਤੇ 2019 ਵਿੱਚ ਇਸ ਨੂੰ ਵਧਾ ਕੇ 33 ਕਰ ਦਿੱਤਾ ਗਿਆ ਸੀ।
Posted inNew Delhi
ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧਾਉਣ ਸਬੰਧੀ ਤਜਵੀਜ਼ ਪ੍ਰਵਾਨ

