Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਮਸਨੂਈ ਬੌਧਿਕਤਾ (ਏ ਆਈ) ਨਾਲ ਜੁੜੇ ਖ਼ਤਰਿਆਂ ਬਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਐਂਥਰੋਪਿਕ ਦੇ ‘ਮਾਈਥੋਸ’ ਮਾਡਲ ਵੱਲੋਂ ਵਿੱਤੀ ਪ੍ਰਣਾਲੀਆਂ ਦੀ ਡੇਟਾ ਸੁਰੱਖਿਆ ਲਈ ਖ਼ਤਰੇ ਵਿੱਚ ਪਾਉਣ ਦੀਆਂ ਵਿਸ਼ਵਵਿਆਪੀ ਚਿੰਤਾਵਾਂ ਤੋਂ ਬਾਅਦ ਹੋਈ ਹੈ। ਇਹ ਮੀਟਿੰਗ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਐਂਥਰੋਪਿਕ ਵੱਲੋਂ ਵਿਕਸਤ ਕੀਤੇ ਗਏ ‘ਕਲੌਡ ਮਾਈਥੋਸ ਏ ਆਈ’ ਮਾਡਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਈ ਵੱਡੇ ਅਪਰੇਟਿੰਗ ਸਿਸਟਮਾਂ ਵਿੱਚ ਖ਼ਾਮੀਆਂ ਲੱਭ ਲਈਆਂ ਹਨ।

ਸੂਤਰਾਂ ਅਨੁਸਾਰ, ਮੀਟਿੰਗ ਵਿੱਚ ਏ ਆਈ ਨਾਲ ਜੁੜੇ ਜੋਖ਼ਮਾਂ ਅਤੇ ਉਨ੍ਹਾਂ ਨਾਲ ਸਿੱਝਣ ਲਈ ਲੋੜੀਂਦੇ ਉਪਾਵਾਂ ਬਾਰੇ ਚਰਚਾ ਕੀਤੀ ਗਈ। ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿੱਤੀ ਖੇਤਰ ਨੂੰ ਏ ਆਈ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਬੈਂਕਾਂ ਨੂੰ ਆਪਣੇ ਸਿਸਟਮਾਂ, ਡੇਟਾ ਅਤੇ ਗਾਹਕਾਂ ਦੇ ਪੈਸੇ ਦੀ ਸੁਰੱਖਿਆ ਲਈ ਪਹਿਲਾਂ ਹੀ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।

Share: