AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

ਕੰਨਿਆਕੁਮਾਰੀ/ਥੂਥੁਕੁਡੀ (ਤਾਮਿਲਨਾਡੂ): ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅੰਨਾ ਡੀ ਐੱਮ ਕੇ ਦੀ ਲੀਡਰਸ਼ਿਪ ਨੇ ਆਪਣੇ ਭ੍ਰਿਸ਼ਟਾਚਾਰ ਕਾਰਨ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਦਾਅਵਾ ਕਰਦੇ ਹੋਏ ਕਿ ਡੀ ਐੱਮ ਕੇ, ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀ ਤਾਮਿਲ ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਦੀ ਰੱਖਿਆ ਕਰ ਰਹੇ ਹਨ, ਗਾਂਧੀ ਨੇ ਕਿਹਾ, ‘‘ਉਹ (ਆਰ ਐੱਸ ਐੱਸ) ਵੀ ਜਾਣਦੇ ਹਨ ਕਿ ਤਾਮਿਲ ਲੋਕ ਉਨ੍ਹਾਂ ਨੂੰ ਚੁਣੌਤੀ ਦੇ ਸਕਦੇ ਹਨ।’’

ਫੈਡਰਲ ਸਿਧਾਂਤਾਂ ’ਤੇ ਜ਼ੋਰ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਹਰੇਕ ਸੂਬੇ ਦੀ ਆਪਣੀ ਆਵਾਜ਼ ਅਤੇ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਹਰੇਕ ਸੂਬੇ ਦੇ ਲੋਕਾਂ ਨੂੰ ਆਪਣਾ ਰਾਜ ਖੁਦ ਚਲਾਉਣਾ ਚਾਹੀਦਾ ਹੈ ਪਰ ਭਾਜਪਾ ਅਜਿਹਾ ਨਹੀਂ ਸੋਚਦੀ। ਉਹ ਇੱਕ ਰਵਾਇਤ, ਇੱਕ ਭਾਸ਼ਾ ਅਤੇ ਇੱਕ ਇਤਿਹਾਸ ਵਿੱਚ ਵਿਸ਼ਵਾਸ ਰੱਖਦੀ ਹੈ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਭਾਜਪਾ ’ਤੇ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਜਪਾ ਸੰਵਿਧਾਨ ਦੀ ਪਾਲਣਾ ਨਹੀਂ ਕਰਦੀ।

ਇਸੇ ਦੌਰਾਨ ਕਾਂਗਰਸੀ ਆਗੂ ਨੇ ਥੂਥੁਕੁਡੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਜ਼ਰਾਈਲ ਦਾ ਦੌਰਾ ਕੀਤਾ ਸੀ।

Share: