Helicopter crash: ਹੈਲੀਕਾਪਟਰ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ

Helicopter crash: ਹੈਲੀਕਾਪਟਰ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ

ਜਕਾਰਤਾ: ਇੰਡੋਨੇਸ਼ੀਆ ਦੇ ਪੱਛਮੀ ਕਾਲੀਮੰਤਨ ਸੂਬੇ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਚਾਅ ਟੀਮਾਂ ਲਾਸ਼ਾਂ ਅਤੇ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇੰਡੋਨੇਸ਼ੀਆਈ ਬਚਾਅ ਏਜੰਸੀ ਦੇ ਮੁਖੀ ਮੁਹੰਮਦ ਸ਼ਫੀਈ ਅਨੁਸਾਰ ਏਅਰਬੱਸ H130 ਹੈਲੀਕਾਪਟਰ ਦਾ ਵੀਰਵਾਰ ਸਵੇਰੇ ਮੇਲਾਵੀ ਦੇ ਇੱਕ ਪਲਾਂਟੇਸ਼ਨ ਖੇਤਰ ਤੋਂ ਉਡਾਣ ਭਰਨ ਦੇ ਪੰਜ ਮਿੰਟ ਬਾਅਦ ਸੰਪਰਕ ਟੁੱਟ ਗਿਆ ਸੀ।

ਸ਼ਫੀਈ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਸੰਘਣੇ ਜੰਗਲਾਂ ਅਤੇ ਪਹਾੜੀ ਇਲਾਕੇ ਵਿੱਚ ਸਥਿਤ ਹੈ, ਜਿੱਥੇ ਸੰਪਰਕ ਟੁੱਟਣ ਵਾਲੀ ਥਾਂ ਤੋਂ ਲਗਪਗ 3 ਕਿਲੋਮੀਟਰ ਪੱਛਮ ਵਿੱਚ ਹੈਲੀਕਾਪਟਰ ਦੀ ਪੂਛ ਵਰਗਾ ਮਲਬਾ ਮਿਲਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਬਚਾਅ ਏਜੰਸੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਵਾਰ ਛੇ ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ। ਫੌਜ ਅਤੇ ਪੁਲੀਸ ਸਮੇਤ ਬਚਾਅ ਕਰਮੀ ਸ਼ੁੱਕਰਵਾਰ ਨੂੰ ਜ਼ਮੀਨੀ ਰਸਤਿਆਂ ਰਾਹੀਂ ਹਾਦਸੇ ਵਾਲੀ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਹੈਲੀਕਾਪਟਰ ਮੈਥਿਊ ਏਅਰ ਨੁਸੰਤਰਾ ਦਾ ਸੀ ਅਤੇ ਉਹ ਖੇਤਰ ਇੱਕ ਇੰਡੋਨੇਸ਼ੀਆਈ ਪਾਮ ਤੇਲ ਕੰਪਨੀ, ਚਿਤਰਾ ਮਹਕੋਟਾ ਦੀ ਮਲਕੀਅਤ ਅਧੀਨ ਆਉਂਦਾ ਹੈ।

Share: