Singer ਬ੍ਰਿਟਨੀ ਸਪੀਅਰਜ਼ ਨਸ਼ਾ ਮੁਕਤੀ ਕੇਂਦਰ ’ਚ ਭਰਤੀ

Singer ਬ੍ਰਿਟਨੀ ਸਪੀਅਰਜ਼ ਨਸ਼ਾ ਮੁਕਤੀ ਕੇਂਦਰ ’ਚ ਭਰਤੀ

ਲਾਸ ਏਂਜਲਸ: ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਵਾਹਨ ਚਲਾਉਣ ਦੇ ਸ਼ੱਕ ਹੇਠ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਹੋਈ ਹੈ। ਸਪੀਅਰਜ਼ ਦੇ ਨੁਮਾਇੰਦੇ ਨੇ ਐਸੋਸੀਏਟਿਡ ਪ੍ਰੈੱਸ ਨੂੰ ਭੇਜੀ ਈਮੇਲ ’ਚ ਦੱਸਿਆ ਕਿ ਬ੍ਰਿਟਨੀ (44) ਨੇ ਆਪਣੀ ਇੱਛਾ ਨਾਲ ਕੇਂਦਰ ’ਚ ਰਜਿਸਟਰੇਸ਼ਨ ਕਰਵਾਈ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਪੰਜ ਮਾਰਚ ਨੂੰ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਵੈਂਚੁਰਾ ਕਾਊਂਟੀ ’ਚ ਯੂ ਐੱਸ-101 ’ਤੇ ਬੀ ਐੱਮ ਡਬਲਿਊ ਕਾਰ ਬਹੁਤ ਤੇਜ਼ ਰਫ਼ਤਾਰ ਤੇ ਬੇਕਾਬੂ ਢੰਗ ਨਾਲ ਜਾ ਰਹੀ ਹੈ। ਇਸੇ ਖੇਤਰ ’ਚ ਰਹਿਣ ਵਾਲੀ ਸਪੀਅਰਜ਼ ਨੂੰ ਮੌਕੇ ’ਤੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਕਾਊਂਟੀ ਜੇਲ੍ਹ ਲਿਜਾਣ ਮਗਰੋਂ ਰਿਹਾਅ ਕਰ ਦਿੱਤਾ ਗਿਆ।

Share: