ਰਾਜਪੁਰਾ: ਟੀ ਡੀ ਆਈ ਕਨਾਟ ਐਸਟੇਟ ਵਿੱਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਆਖਰੀ ਦਿਨ ਕਥਾਵਾਚਕ ਦੇਵੀ ਚਿੱਤਰਲੇਖਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਥਾ ਦਾ ਮੁੱਖ ਉਦੇਸ਼ ਸਮਾਜ ਵਿੱਚ ਭੇਦਭਾਵ ਨੂੰ ਮਿਟਾਉਣਾ, ਅਸ਼ਾਂਤੀ ਦੀ ਸਮੱਸਿਆ ਦਾ ਹੱਲ ਲੱਭਣਾ ਤੇ ਹਰ ਚਿਹਰੇ ’ਤੇ ਮੁਸਕਾਨ ਲਿਆਉਣਾ ਹੈ। ਦੱਖਣੀ ਭਾਰਤ ਦੇ ਸ਼ਬਰੀਮਾਲਾ ਮੰਦਰ ਵਿੱਚ ਮਹਿਲਾਵਾਂ ਦੇ ਮੱਥਾ ਟੇਕਣ ਦੇ ਮਾਮਲੇ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸੇ ਵੀ ਇਸਤਰੀ ਨੂੰ ਮੰਦਰ ’ਚ ਮੱਥਾ ਟੇਕਣ ਤੋਂ ਰੋਕਣਾ ਠੀਕ ਨਹੀਂ, ਕਿਉਂਕਿ ਇਸਤਰੀ ਹੀ ਸੰਸਾਰ ਨੂੰ ਜਨਮ ਦਿੰਦੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤੀ ਸੰਵਿਧਾਨ ਅਤੇ ਕਾਨੂੰਨ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਲੀ ਭਗਤੀ ਸੇਵਾ ਨਾਲ ਸ਼ੁਰੂ ਹੁੰਦੀ ਹੈ ਤੇ ਕਿਸੇ ਜੀਵ ਦੀ ਪੀੜਾ ਘਟਾਉਣਾ ਹੀ ਸੱਚੀ ਆਧਿਆਤਮਿਕਤਾ ਹੈ। ਇਸ ਦੌਰਾਨ ਉਨ੍ਹਾਂ ਨੇ ਗਊ ਸੇਵਾ ਧਾਮ ਹਸਪਤਾਲ ਐਂਡ ਰਿਸਰਚ ਸੈਂਟਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਮਨੁੱਖਤਾ ਦੀ ਸੇਵਾ ਵੱਲ ਅਹਿਮ ਯਤਨ ਕਰਾਰ ਦਿੱਤਾ। ਕਥਾ ਦੌਰਾਨ ‘ਸੇਵਾ ਦਰਸ਼ਨ’ ਨੂੰ ਕੇਂਦਰੀ ਵਿਸ਼ਾ ਬਣਾਇਆ ਗਿਆ।
Posted inPatiala
ਇਸਤਰੀ ਨੂੰ ਮੰਦਰ ’ਚ ਮੱਥਾ ਟੇਕਣੋਂ ਵਰਜਣਾ ਗ਼ੈਰ-ਵਾਜਬ: ਚਿੱਤਰਲੇਖਾ

