ਮੁੰਬਈ: ਸ਼ਿਵ ਸੈਨਾ (ਯੂ ਬੀ ਟੀ) ਆਗੂ ਸੰਜੈ ਰਾਊਤ ਨੇ ਅੱਜ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਸਿਰਫ਼ ਤਨਜ਼ ਕਸਦਿਆਂ ਨਕਲ ਉਤਾਰੀ ਸੀ, ਬੇਅਦਬੀ ਨਹੀਂ ਕੀਤੀ। ਕਾਮਰਾ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਵਿਅੰਗ ਗੀਤ ਬਣਾਉਣ ਲਈ ਮਰਿਆਦਾ ਹੱਤਕ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਰਾਊਤ ਮਹਾਰਾਸ਼ਟਰ ਵਿਧਾਨ ਮੰਡਲ ਦੀ ਮਰਿਆਦਾ ਕਮੇਟੀ ਸਾਹਮਣੇ ਕਾਮਰਾ ਦੀ ਪੇਸ਼ੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ’ਤੇ ਤਣਾਅ ਪੈਦਾ ਕਰਨਾ ਸਹੀ ਨਹੀਂ ਹੈ।
Posted inMaharashtra
Kunal Kamra ਨੇ ਨਕਲ ਉਤਾਰੀ ਸੀ, ਬੇਅਦਬੀ ਨਹੀਂ ਕੀਤੀ: Sanjay Raut

