Badminton: Ayush Shetty ਨੇ Lin Shifeng ਨੂੰ ਹਰਾਇਆ

Badminton: Ayush Shetty ਨੇ Lin Shifeng ਨੂੰ ਹਰਾਇਆ

ਨਿੰਗਬੋ (ਚੀਨ): ਭਾਰਤ ਦਾ ਆਯੂਸ਼ ਸ਼ੈੱਟੀ ਅੱਜ ਇੱਥੇ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚੀਨ ਦੇ ਵਿਸ਼ਵ ’ਚ ਸੱਤਵੇਂ ਨੰਬਰ ਦੇ ਖਿਡਾਰੀ ਲਿਨ ਸ਼ੀ ਫੇਂਗ ਨੂੰ ਹਰਾ ਕੇ ਦੂਜੇ ਗੇੜ ਵਿੱਚ ਪਹੁੰਚ ਗਿਆ। ਜਦਕਿ ਸਾਬਕਾ ਵਿਸ਼ਵ ਚੈਂਪੀਅਨ ਪੀ ਵੀ ਸਿੰਧੂ ਅਤੇ ਤਜਰਬੇਕਾਰ ਐੱਚ ਐੱਸ ਪ੍ਰਣਯ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਪਿਛਲੇ ਸਾਲ ਯੂ ਐੱਸ ਓਪਨ ਸੁਪਰ 300 ਦਾ ਖ਼ਿਤਾਬ ਜਿੱਤਣ ਵਾਲੇ ਅਤੇ ਵਿਸ਼ਵ ਦੇ 25ਵੇਂ ਨੰਬਰ ਦੇ ਖਿਡਾਰੀ ਆਯੂਸ਼ ਨੇ 51 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13, 21-16 ਨਾਲ ਜਿੱਤ ਦਰਜ ਕੀਤੀ। ਲਿਨ ਨੇ ਸ਼ੁਰੂਆਤ ਵਿੱਚ 4-1 ਦੀ ਲੀਡ ਲਈ ਪਰ ਆਯੂਸ਼ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲਾ 7-7 ਨਾਲ ਬਰਾਬਰ ਕਰ ਦਿੱਤਾ।

Share: