ਅਮਰੀਕੀ ਹਮਲਿਆਂ ਵਿੱਚ New Delhi ਆਉਣ ਵਾਲਾ ਇਰਾਨੀ ਜਹਾਜ਼ ਨੁਕਸਾਨਿਆ

ਅਮਰੀਕੀ ਹਮਲਿਆਂ ਵਿੱਚ New Delhi ਆਉਣ ਵਾਲਾ ਇਰਾਨੀ ਜਹਾਜ਼ ਨੁਕਸਾਨਿਆ

ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਜਾਰੀ ਜੰਗ ਦਾ ਅੱਜ 31ਵਾਂ ਦਿਨ ਹੈ। ਇਰਾਨ ਵਿੱਚ ਸੋਮਵਾਰ ਨੂੰ ਮਾਹਨ ਏਅਰਲਾਈਨਜ਼ ਦਾ ਇੱਕ ਜਹਾਜ਼ ਅਮਰੀਕੀ ਹਮਲੇ ਵਿੱਚ ਨੁਕਸਾਨਿਆ ਗਿਆ। ਇਹ ਜਹਾਜ਼ ਮਸ਼ਹਦ ਹਵਾਈ ਅੱਡੇ ’ਤੇ ਖੜ੍ਹਾ ਸੀ ਅਤੇ ਇਸ ਨੇ ਉੱਥੋਂ ਨਵੀਂ ਦਿੱਲੀ ਲਈ ਉਡਾਣ ਭਰਨੀ ਸੀ। ਇਸ ਜਹਾਜ਼ ਦਾ ਮੁੱਖ ਮਕਸਦ ਭਾਰਤ ਤੋਂ ਦਵਾਈਆਂ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਲੈ ਕੇ ਜਾਣਾ ਸੀ।ਇਰਾਨ ਨੇ ਰੈਵੋਲਿਊਸ਼ਨਰੀ ਗਾਰਡਜ਼ ਦੇ ਨੇਵੀ ਕਮਾਂਡਰ ਅਲੀਰੇਜ਼ਾ ਤੰਗਸੀਰੀ ਦੀ ਮੌਤ ਦੀ ਅੱਜ ਪੁਸ਼ਟੀ ਕਰ ਦਿੱਤੀ ਹੈ। ਇਰਾਨੀ ਮੀਡੀਆ ਨੇ ਗਾਰਡਜ਼ ਦੇ ਇੱਕ ਬਿਆਨ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ 26 ਮਾਰਚ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਦਾਅਵਾ ਕੀਤਾ ਸੀ ਕਿ ਇੱਕ ਕਾਰਵਾਈ ਵਿੱਚ ਇਜ਼ਰਾਈਲੀ ਫ਼ੌਜ ਨੇ ਆਈ.ਆਰ.ਜੀ.ਸੀ. ਨੇਵੀ ਦੇ ਕਮਾਂਡਰ ਤੰਗਸੀਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਖ਼ਤਮ ਕਰ ਦਿੱਤਾ ਹੈ।ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਰਾਨ ਦੇ ਮੁੱਖ ਤੇਲ ਟਰਮੀਨਲ, ‘ਖਾਰਗ ਟਾਪੂ’ ਤੇ ਅਮਰੀਕੀ ਫੌਜ ਦੇ ਕਬਜ਼ੇ ਦੀ ਸੰਭਾਵਨਾ ਜਤਾ ਕੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ‘ਦਿ ਫਾਈਨੈਂਸ਼ੀਅਲ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਕੋਲ ਕਈ ਵਿਕਲਪ ਮੌਜੂਦ ਹਨ ਅਤੇ ਉਹ ਬਹੁਤ ਆਸਾਨੀ ਨਾਲ ਇਸ ਟਾਪੂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ।

ਉਨ੍ਹਾਂ ਇਰਾਨੀ ਸੁਰੱਖਿਆ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕੀ ਫੌਜ ਉੱਥੇ ਲੰਬੇ ਸਮੇਂ ਤੱਕ ਰੁਕ ਵੀ ਸਕਦੀ ਹੈ। ਦੂਜੇ ਪਾਸੇ, ਇਰਾਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕੀ ਫੌਜ ਨੇ ਉਨ੍ਹਾਂ ਦੀ ਧਰਤੀ ’ਤੇ ਕਦਮ ਰੱਖਿਆ, ਤਾਂ ਉਹ ਖਾੜੀ ਅਰਬ ਦੇਸ਼ਾਂ ’ਤੇ ਜ਼ਮੀਨੀ ਹਮਲਾ ਅਤੇ ਨਵੇਂ ਸਿਰਿਓਂ ਜੰਗੀ ਕਾਰਵਾਈਆਂ ਸ਼ੁਰੂ ਕਰ ਦੇਣਗੇ। ਇਸ ਦੌਰਾਨ, ਟਰੰਪ ਨੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਖੁਲਾਸਾ ਕੀਤਾ ਕਿ ਹੋਰਮੁਜ਼ ਜਲਮਾਰਗ (Strait of Hormuz) ਰਾਹੀਂ ਤੇਲ ਟੈਂਕਰਾਂ ਲੰਘਾਉਣ ਦੀ ਇਜਾਜ਼ਤ ਉਨ੍ਹਾਂ ਵੱਲੋਂ ਹੀ ਦਿੱਤੀ ਗਈ ਹੈ। ਟਰੰਪ ਨੇ ਦੱਸਿਆ ਕਿ ਪਹਿਲਾਂ ਪਾਕਿਸਤਾਨੀ ਝੰਡੇ ਵਾਲੇ 10 ਟੈਂਕਰਾਂ ਨੂੰ ਰਾਹ ਦਿੱਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 20 ਹੋ ਗਈ ਹੈ। ਰਾਸ਼ਟਰਪਤੀ ਨੇ ਇਸ ਨੂੰ ਇੱਕ ‘ਤੋਹਫ਼ੇ’ ਵਜੋਂ ਪੇਸ਼ ਕਰਦਿਆਂ ਕਿਹਾ ਕਿ ਇਰਾਨ ਨਾਲ ਗੱਲਬਾਤ ਬਹੁਤ ਵਧੀਆ ਦਿਸ਼ਾ ਵਿੱਚ ਜਾ ਰਹੀ ਹੈ।-

Share: