ਕੋਲਕਾਤਾ: ਪੱਛਮੀ ਬੰਗਾਲ ਚੋਣਾਂ ਵਿੱਚ ਇਸ ਵੇਲੇ ਸਭ ਦੀਆਂ ਨਜ਼ਰਾਂ ਭਵਾਨੀਪੁਰ ਹਲਕੇ ’ਤੇ ਹਨ। ਇਸ ਸੀਟ ਤੋਂ ਮੁੱਖ ਮੁਕਾਬਲਾ ਮੁੱਖ ਮੁਕਾਬਲਾ ਮਮਤਾ ਬੈਨਰਜੀ ਤੇ ਭਾਜਪਾ ਦੇ ਸੁਵੇਂਦੂ ਅਧਿਕਾਰੀ ਵਿਚਾਲੇ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਜਿੱਥੇ ਇਹ ਸੀਟ ਜਿੱਤ ਕੇ ਦੱਖਣੀ ਕੋਲਕਾਤਾ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦੀ ਹੈ, ਉਥੇ ਭਾਜਪਾ ਸਮਾਜਿਕ ਗਣਿਤ ਤੇ ਪ੍ਰਤੀਕਵਾਦ ’ਤੇ ਟੇਕ ਰੱਖਦਿਆਂ ਟੀ ਐੱਮ ਸੀ ਦੇ ਗੜ੍ਹ ’ਚ ਸੰਨ੍ਹ ਲਾਉਣ ਦੀ ਫਿਰਾਕ ਵਿੱਚ ਹੈ। ਪੰਜ ਸਾਲ ਪਹਿਲਾਂ ਵੀ ਬੈਨਰਜੀ ਤੇ ਅਧਿਕਾਰੀ ਆਹਮੋ-ਸਾਹਮਣੇ ਸੀ, ਪਰ ਉਦੋਂ ਮੁਕਾਬਲਾ ਨੰਦੀਗ੍ਰਾਮ ਸੀਟ ’ਤੇ ਸੀ। ਬੈਨਰਜੀ ਹਾਲਾਂਕਿ ਇਸ ਸੀਟ ਤੋਂ ਚੋਣ ਹਾਰ ਗਈ ਸੀ। ਮੁੱਖ ਮੰਤਰੀ ਨੇ ਮਗਰੋਂ ਭਵਾਨੀਪੁਰ ਅਸੈਂਬਲੀ ਹਲਕੇ ਤੋਂ ਜਿੱਤ ਦਰਜ ਕੀਤੀ। ਹੁਣ ਚੋਣ ਮੈਦਾਨ ਬਦਲ ਗਿਆ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਨਤੀਜਾ ਵੀ ਬਦਲਦਾ ਹੈ। ਮਮਤਾ ਬੈਨਰਜੀ ਦੀ ਪਾਰਟੀ ਦੀ ਟੇਕ ‘ਘਰ ਮੇਂ’ (ਗਰਲ ਨੈਕਸਟ ਡੋਰ) ਉੱਤੇ ਹੈ ਤੇ ਪਾਰਟੀ ਜਥੇਬੰਦਕ ਤਾਕਤ ਤੇ ਭਾਵੁਕ ਅਪੀਲ ਨਾਲ ਪੂਰਾ ਜ਼ੋਰ ਲਾਏਗੀ। ਭਾਜਪਾ ਮੁੱਖ ਮੰਤਰੀ ਲਈ ਸਭ ਤੋਂ ‘ਸੁਰੱਖਿਅਤ’ ਮੰਨੀ ਜਾਂਦੀ ਸੀਟ ਜਾਤ ਅਧਾਰਿਤ ਗਣਨਾ, ਰਾਮਨੌਮੀ ਦਿੱਖ ਤੇ ਬੂਥ ਪੱਧਰ ’ਤੇ ਸਮਾਜਿਕ ਗਿਣਤੀਆਂ ਮਿਣਤੀਆਂ ਨਾਲ ਜਿੱਤਣਾ ਚਾਹੁੰਦੀ ਹੈ। ਟੀ ਐੱਮ ਸੀ ਨੇ ਕੌਂਸਲਰਾਂ ਨੂੰ ਘਰ ਘਰ ਜਾਣ, ਟਕਰਾਅ ਤੋਂ ਬਚਣ ਅਤੇ ਬੈਨਰਜੀ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਦਰਸਾਉਂਦੇ ਪਰਚੇ ਵੰਡਣ ਲਈ ਕਿਹਾ ਹੈ। ਪਾਰਟੀ ਨੇ ਹਲਕਿਆਂ ਵਿੱਚ ‘ਫੋਟੋ ਕਾਰਨਰ’ ਵੀ ਸਥਾਪਿਤ ਕੀਤੇ ਹਨ। ਟੀ ਐੱਮ ਸੀ ਦੇ ਭਰੋਸੇ ਦੇ ਬਾਵਜੂਦ ਭਾਜਪਾ ਦਾ ਮੰਨਣਾ ਹੈ ਕਿ ਜ਼ਮੀਨੀ ਹਕੀਕਤ ਬਦਲ ਚੁੱਕੀ ਹੈ। ਸਮਾਜਿਕ ਗਣਨਾ ਦੇ ਆਧਾਰ ’ਤੇ ਹੀ ਅਧਿਕਾਰੀ ਨੇ ਬੈਨਰਜੀ ਨੂੰ ਉਸ ਦੀ ਪਿੱਤਰੀ ਸੀਟ ਤੋਂ ਵੰਗਾਰਿਆ ਹੈ।
Posted inWest Bengal
ਮਮਤਾ ਬਨਾਮ ਸੁਵੇਂਦੂ: ਸਭ ਦੀਆਂ ਨਜ਼ਰਾਂ ਭਵਾਨੀਪੁਰ ਸੀਟ ’ਤੇ

