ਅਰੁੰਧਤੀ ਰਾਏ ਨੂੰ ਅਮਰੀਕੀ ਕ੍ਰਿਟਿਕਸ ਪੁਰਸਕਾਰ

ਅਰੁੰਧਤੀ ਰਾਏ ਨੂੰ ਅਮਰੀਕੀ ਕ੍ਰਿਟਿਕਸ ਪੁਰਸਕਾਰ

ਵਾਸ਼ਿੰਗਟਨ: ਲੇਖਕਾ ਅਰੁੰਧਤੀ ਰਾਏ ਦੀ ਪੁਸਤਕ ‘ਮਦਰ ਮੈਰੀ ਕਮਜ਼ ਟੂ ਮੀ’, ਨੋਬੇਲ ਜੇਤੂ ਹਾਨ ਕਾਂਗ ਦੇ ਨਾਵਲ ਅਤੇ ਮਸਨੂਈ ਬੌਧਕਤਾ (ਏ ਆਈ) ਤੇ ਓਪਨ ਏ ਆਈ ਬਾਰੇ ਕੇਰਨ ਹਾਓ ਦੀ ਖੋਜ ਨੂੰ ਅਮਰੀਕਾ ਦੇ ਸਾਲਾਨਾ ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਅਰੁੰਧਤੀ ਰਾਏ ਨੂੰ ਉਨ੍ਹਾਂ ਦੀ ਰਚਨਾ ‘ਮਦਰ ਮੈਰੀ ਕਮਜ਼ ਟੂ ਮੀ’ ਨੂੰ ਆਤਮ-ਕਥਾ ਵਰਗ ’ਚ ਇਹ ਸਨਮਾਨ ਦਿੱਤਾ ਗਿਆ ਹੈ। ਹਾਨ ਦੇ ਨਾਵਲ ‘ਵੀ ਡੂ ਨੌਟ ਪਾਰਟ’ ਨੂੰ ਇਹ ਸਨਮਾਨ ਮਿਲਿਆ ਹੈ ਜੋ ਕੋਰਿਆਈ ਮੁੱਖ ਭੂਮੀ ਦੇ ਦੱਖਣ ’ਚ ਸਥਿਤ ਜੇਜੂ ਟਾਪੂ ’ਚ 1948-49 ਦੀ ਬਗਾਵਤ ਦੀ ਕਹਾਣੀ ਹੈ ਜਿਸ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਲਾਈਫਟਾਈਮ ਅਚੀਵਮੈਂਟ ਵਰਗ ਦਾ ਪੁਰਸਕਾਰ ਲੇਖਕਾ ਤੇ ਪੱਤਰਕਾਰ ਫਰਾਂਸਿਸ ਫਿਟਜ਼ਗੇਰਾਲਡ ਨੂੰ ਦਿੱਤਾ ਗਿਆ ਜਿਨ੍ਹਾਂ ਦੀ ਵੀਅਤਨਾਮ ਜੰਗ ’ਤੇ ਆਧਾਰਿਤ 1972 ਦੀ ਪੁਸਤਕ ‘ਫਾਇਰ ਇਨ ਦਿ ਲੇਕ’ ਕਾਫੀ ਮਸ਼ਹੂਰ ਹੈ। ਇਸ ਤੋਂ ਇਲਾਵਾ ਹਾਓ ਦੀ ‘ਐਂਪਾਇਰ ਆਫ ਏ ਆਈ: ਡਰੀਮਜ਼ ਐਂਡ ਨਾਈਟਮੇਅਰਜ਼ ਇਨ ਸੈਮ ਆਲਟਮੈਨਜ਼ ਓਪਨ ਏ ਆਈ’ ਨੇ ਵਾਰਤਕ ਵਰਗ ’ਚ ਪੁਰਸਕਾਰ ਪ੍ਰਾਪਤ ਕੀਤਾ ਹੈ।

Share: