Chhattisgarh ਵਿਚ Stray Dogs ਦਾ ਕਹਿਰ; 15 ਹਿਰਨਾਂ ਦੀ ਮੌਤ

Chhattisgarh ਵਿਚ Stray Dogs ਦਾ ਕਹਿਰ; 15 ਹਿਰਨਾਂ ਦੀ ਮੌਤ

ਰਾਏਪੁਰ: ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਜਾਨਵਰਾਂ ਦੇ ਸੰਭਾਲ ਕੇਂਦਰ ਸੰਜੇ ਵਨ ਵਾਟਿਕਾ ਵਿੱਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਹਮਲਾ ਕਰਕੇ 15 ਹਿਰਨਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਉਸ ਵੇਲੇ ਵਾਪਰੀ, ਜਦੋਂ 4-5 ਅਵਾਰਾ ਕੁੱਤੇ ਨਾਲ ਲੱਗਦੇ ਜੰਗਲ ਰਾਹੀਂ ਪਾਰਕ ਵਿੱਚ ਦਾਖਲ ਹੋਏ ਅਤੇ ਹਿਰਨਾਂ ਦੇ ਵਾੜੇ ਵਿਚ ਦਾਖਲ ਹੋ ਗਏ। ਸ਼ਨਿਚਰਵਾਰ ਨੂੰ 14 ਹਿਰਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਗੰਭੀਰ ਜ਼ਖ਼ਮੀ ਹਿਰਨ ਨੇ ਐਤਵਾਰ ਨੂੰ ਦਮ ਤੋੜ ਦਿੱਤਾ।

ਵਣ ਵਿਭਾਗ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿੱਚ ਇੱਕ ਡਿਪਟੀ ਰੇਂਜਰ ਅਤੇ ਤਿੰਨ ਮਹਿਲਾ ਵਣ ਗਾਰਡਾਂ ਸਮੇਤ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਅੰਬੀਕਾਪੁਰ ਦੇ ਵਣ ਰੇਂਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੰਜ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ। ਸਰਗੁਜਾ ਦੇ ਵਣ ਅਧਿਕਾਰੀ ਅਭਿਸ਼ੇਕ ਜੋਗਾਵਤ ਨੇ ਦੱਸਿਆ ਕਿ ਹਿਰਨਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਨੂੰ ਨਿਯਮਾਂ ਅਨੁਸਾਰ ਅਗਨ ਭੇਂਟ ਕਰ ਦਿੱਤਾ ਗਿਆ ਹੈ। ਘਟਨਾ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸੁਰੱਖਿਆ ਵਿੱਚ ਇੰਨੀ ਵੱਡੀ ਲਾਪ੍ਰਵਾਹੀ ਕਿਵੇਂ ਹੋਈ।

Share: