ਪਿਥੌਰਾਗੜ੍ਹ: ਭਾਰਤ ਤੇ ਚੀਨ ਦਰਮਿਆਨ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਲਿਪੂਲੇਖ ਦੱਰੇ ਜ਼ਰੀਏ ਸਰਹੱਦੀ ਵਪਾਰ ਇਸ ਸਾਲ ਮੁੜ ਸ਼ੁਰੂ ਹੋ ਜਾਵੇਗਾ। ਛੇ ਸਾਲਾਂ ਦੇ ਵਕਫ਼ੇ ਮਗਰੋਂ ਦੋਵੇਂ ਮੁਲਕ ਮੁੜ ਵਪਾਰ ਕਰਨਗੇ। ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਭਟਗਈ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮਗਰੋਂ ਵਪਾਰਕ ਸੈਸ਼ਨ, ਜੋ ਰਵਾਇਤੀ ਤੌਰ ’ਤੇ ਜੂਨ ਤੋਂ ਸਤੰਬਰ ਤੱਕ ਚਲਦਾ ਹੈ, ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐੱਨ ਓ ਸੀ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਮੁਤਾਬਕ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਬਰਧਨ ਨੂੰ ਹਿਮਾਲਿਆਈ ਦੱਰੇ ਤੋਂ ਤਿਜਾਰਤ ਦੀ ਬਹਾਲੀ ਦੀ ਗੁਜ਼ਾਰਿਸ਼ ਕੀਤੀ ਸੀ। ਪੱਤਰ ਵਿੱਚ ਗ੍ਰਹਿ ਮੰਤਰਾਲੇ ਅਤੇ ਵਣਜ ਤੇ ਇੰਡਸਟਰੀ ਮੰਤਰਾਲੇ ਵੱਲੋਂ ਲੋੜੀਂਦੀ ਮਨਜ਼ੂਰੀ ਦਾ ਵੀ ਜ਼ਿਕਰ ਸੀ।
Posted inUttarakhand