ਮਾਸਕੋ: ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਅੱਜ ਦੱਸਿਆ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਹਫਤੇ ਦੇ ਅੰਤ ਵਿੱਚ ਰਾਜਧਾਨੀ ਨੂੰ ਨਿਸ਼ਾਨਾ ਬਣਾਉਣ ਵਾਲੇ 250 ਯੂਕਰੇਨੀ ਡਰੋਨਾਂ ਨੂੰ ਰੋਕ ਕੇ ਤਬਾਹ ਕਰ ਦਿੱਤਾ ਹੈ। ਮੇਅਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅੱਜ ਸਵੇਰੇ ਕੁਝ ਵੱਡੇ ਹਵਾਈ ਅੱਡਿਆਂ ਨੇ ਆਪਣਾ ਕੰਮਕਾਜ ਸੀਮਤ ਕਰ ਦਿੱਤਾ ਸੀ।
ਸੋਬਿਆਨਿਨ ਨੇ ਸੋਸ਼ਲ ਮੀਡੀਆ ’ਤੇ ਰੱਖਿਆ ਮੰਤਰਾਲੇ ਦੀ ਹਵਾਈ ਰੱਖਿਆ ਪ੍ਰਣਾਲੀ ਦਾ ਉਨ੍ਹਾਂ ਦੇ ਪੇਸ਼ੇਵਰ ਅਤੇ ਸਮਰਪਿਤ ਕੰਮ ਲਈ ਧੰਨਵਾਦ ਕਰਦਿਆਂ ਲਿਖਿਆ ਕਿ ਰਾਜਧਾਨੀ ਵੱਲ ਸਿੱਧੇ ਆ ਰਹੇ ਜਾਂ ਰੱਖਿਆ ਦੀ ਦੂਜੀ ਕਤਾਰ ’ਤੇ ਮੌਜੂਦ ਲਗਭਗ 250 ਫਿਕਸਡ-ਵਿੰਗ ਡਰੋਨਾਂ ਨੂੰ ਹੇਠਾਂ ਸੁੱਟਿਆ ਗਿਆ ਹੈ। ਸ਼ਹਿਰ ’ਤੇ ਯੂਕਰੇਨ ਦਾ ਇਹ ਵੱਡਾ ਡਰੋਨ ਹਮਲਾ 14 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਰਾਜਧਾਨੀ ਨੇੜੇ ਪਹੁੰਚਣ ਵੇਲੇ ਕੁੱਲ 159 ਮਨੁੱਖ ਰਹਿਤ ਹਵਾਈ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ। ਇਸ ਕਾਰਨ ਅੱਜ ਵੱਡੇ ਹਵਾਈ ਅੱਡਿਆਂ ’ਤੇ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
