ਲਾਹੌਰ: ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਸਰਕਾਰੀ ਇਮਾਰਤ ਦੀ ਛੱਤ ਡਿੱਗਣ ਕਾਰਨ ਅੱਠ ਔਰਤਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਜ਼ਖ਼ਮੀ ਹੋ ਗਈਆਂ। ਇਹ ਘਟਨਾ ਰਹੀਮ ਯਾਰ ਖਾਂ ਜ਼ਿਲ੍ਹੇ ਵਿੱਚ ਵਾਪਰੀ। ਡੀ ਸੀ ਜ਼ਹੀਰ ਅਨਵਰ ਨੇ ਦੱਸਿਆ, ‘‘ਬੀ ਆਈ ਐੱਸ ਪੀ ਸਕੀਮ ਤਹਿਤ ਵਿੱਤੀ ਮਦਦ ਲੈਣ ਲਈ ਵੱਡੀ ਗਿਣਤੀ ’ਚ ਔਰਤਾਂ ਪਿੰਡ ਟਿੱਬਾ ਮਿਠੀਆਰ ਚੱਕ ’ਚ ਬਣੇ ਬੀ ਆਈ ਐੱਸ ਪੀ ਸੈਂਟਰ ਦੀ ਛੱਤ ’ਤੇ ਬਣੇ ਹਾਲ ’ਚ ਇਕੱਤਰ ਸਨ ਜਦੋਂ ਅਚਾਨਕ ਇਹ ਹਾਲ ਡਿੱਗ ਗਿਆ।’’ ਉਨ੍ਹਾਂ ਦੱਸਿਆ ਕਿ ‘ਰੈਸਕਿਊ 1122’ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਮਲਬੇ ’ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ। 40 ਜ਼ਖ਼ਮੀ ਔਰਤਾਂ ਨੂੰ ਸ਼ੇਖ ਜ਼ਈਦ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅੱਠ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
Posted inPakistan
