ਪਾਕਿਸਤਾਨ ਵੱਲੋਂ ਦੂਜਾ ਦੇਸੀ ਸੈਟੇਲਾਈਟ ਲਾਂਚ

ਇਸਲਾਮਾਬਾਦ: ਪਾਕਿਸਤਾਨ ਨੇ ਚੀਨ ਦੇ ਯਾਂਗਜਿਆਂਗ ਸੀਸ਼ੋਰ ਲਾਂਚ ਸੈਂਟਰ ਤੋਂ ਆਪਣਾ ਦੂੁਜਾ ਸਵਦੇਸ਼ੀ ਧਰਤੀ ਨਿਰੀਖਣ ਉਪਗ੍ਰਹਿ ਈ ਓ-2 ਅੱਜ ਸਫਲਤਾ ਨਾਲ ਲਾਂਚ ਕੀਤਾ। ਸਰਕਾਰੀ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ ਨੇ ਦੱਸਿਆ ਕਿ ਪੁਲਾੜ ਤੇ ਉਪਰਲੇ ਵਾਯੂਮੰਡਲ ਖੋਜ ਕਮਿਸ਼ਨ ਵੱਲੋਂ ਵਿਕਸਿਤ ਇਹ ਉਪਗ੍ਰਹਿ ਮੁਲਕ ਦੀ ਧਰਤੀ ਦੇ ਨਿਰੀਖਣ ਅਤੇ ਉੱਚ ਗੁਣਵੱਤਾ ਤਸਵੀਰ ਸਮਰੱਥਾ ਨੂੰ ਜ਼ਿਕਰਯੋਗ ਤਰੀਕੇ ਨਾਲ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਗ੍ਰਹਿ ਕੌਮੀ ਵਿਕਾਸ ਯੋਜਨਾ, ਕੁਦਰਤੀ ਸਰੋਤ ਪ੍ਰਬੰਧਨ, ਵਾਤਾਵਰਨ ਨਿਗਰਾਨੀ ਅਤੇ ਸ਼ਹਿਰੀ ਵਿਸਤਾਰ ’ਚ ਸਹਿਯੋਗ ਦੇਣ ਲਈ ਅਹਿਮ ਅੰਕੜੇ ਮੁਹੱਈਆ ਕਰਵਾਏਗਾ। ਇਸ ਨਾਲ ਸਟੀਕ ਅਤੇ ਸਮੇਂ ਸਿਰ ਉਪਗ੍ਰਹਿ ਤਸਵੀਰਾਂ ਉਪਲਬਧ ਕਰਵਾ ਕੇ ਸ਼ਾਸਨ, ਆਫ਼ਤ ਪ੍ਰਬੰਧਨ, ਜਲਵਾਯੂ ਵਿਸ਼ਲੇਸ਼ਣ ਅਤੇ ਰਾਜਨੀਤਕ ਫ਼ੈਸਲੇ ਕਰਨ ਦੀ ਸਮਰੱਥਾ ਮਜ਼ਬੂਤ ਕਰਨ ’ਚ ਮਦਦ ਮਿਲੇਗੀ।

Share: