ਪਾਕਿਸਤਾਨ ਵਿੱਚ ਸਟਾਰਲਿੰਕ ਦਾ ਦਾਖਲਾ ਪਛੜਿਆ

ਇਸਲਾਮਾਬਾਦ: ਪਾਕਿਸਤਾਨ ਦੇ ਸੈਟੇਲਾਈਟ ਇੰਟਰਨੈੱਟ ਬਾਜ਼ਾਰ ਵਿੱਚ ਸਟਾਰਲਿੰਕ ਕੰਪਨੀ ਦਾ ਦਾਖਲਾ ਪਛੜ ਗਿਆ ਹੈ। ਡੇਟਾ ਸੁਰੱਖਿਆ ਦੀ ਚਿੰਤਾ, ਮਸਕ-ਟਰੰਪ ਵਿਚਾਲੇ ਚੱਲ ਰਹੇ ਝਗੜੇ ਅਤੇ ਚੀਨੀ ਕੰਪਨੀਆਂ ਤੋਂ ਮਿਲ ਰਹੀ ਚੁਣੌਤੀ ਕਾਰਨ ਸਟਾਰਲਿੰਕ ਕੰਪਨੀ ਨੂੰ ਪਾਕਿਸਤਾਨ ਦੇ ਸੈਟੇਲਾਈਟ ਇੰਟਰਨੈੱਟ ਬਾਜ਼ਾਰ ਵਿੱਚ ਦਾਖਲੇ ਲਈ ਲਾਇਸੈਂਸ ਮਿਲਣ ਵਿੱਚ ਦੇਰ ਲੱਗ ਰਹੀ ਹੈ। ਸਥਾਨਕ ਮੀਡੀਆ ਅਨੁਸਾਰ ਪਾਕਿਸਤਾਨ ਵਿੱਚ ਇੰਟਰਨੈੱਟ ਸਹੂਲਤ ਦੇਣ ਲਈ ਕਈ ਕੰਪਨੀਆਂ ਲਾਇਸੈਂਸ ਦੀ ਉਡੀਕ ’ਚ ਹਨ, ਜਿਨ੍ਹਾਂ ਵਿੱਚ ਐਲਨ ਮਸਕ ਦੀ ਸਟਾਰਲਿੰਕ ਵੀ ਸ਼ਾਮਲ ਹੈ। ਐਕਸਪ੍ਰੈੱਸ ਟ੍ਰਿਬਿਊਨ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਸਟਾਰਲਿੰਕ ਪਾਕਿਸਤਾਨ ਦੀ ਨਿਗਰਾਨੀ, ਰੈਗੂਲੇਟਰੀ ਤੇ ਸੁਰੱਖਿਆ ਜਾਂਚਾਂ ਨੂੰ ਬਾਈਪਾਸ ਕਰ ਕੇ ਕੁਝ ਡੇਟਾ ਪ੍ਰਸਾਰਿਤ ਕਰ ਸਕਦਾ ਹੈ। ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਪਾਕਿਸਤਾਨ ਵਿੱਚ ਖਪਤਕਾਰਾਂ ਦੇ ਡੇਟਾ ਦੀ ਸੁਰੱਖਿਆ ਲਈ ਜਾਂਚ ਕੀਤੇ ਬਿਨਾਂ ਸਟਾਰਲਿੰਕ ਨੂੰ ਲਾਇਸੈਂਸ ਨਹੀਂ ਦੇ ਸਕਦੇ।’’

Share: