ਮੁੰਬਈ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਆ ਰਹੇ ਉਤਰਾਅ-ਚੜ੍ਹਾਅ ਤੋਂ ਬਾਅਦ ਅੱਜ ਸਵੇਰੇ ਘਰੇਲੂ ਸਟਾਕ ਬਾਜ਼ਾਰ ਭਾਰੀ ਵਿਕਰੀ ਦੇ ਦਬਾਅ ਹੇਠ ਖੁੱਲ੍ਹੇ। ਇਸ ਦੌਰਾਨ ਨਿਫਟੀ 171 ਅੰਕ ਡਿੱਗ ਕੇ 25,247.55 ’ਤੇ ਜਦਕਿ ਬੀਐਸਈ ਸੈਂਸੈਕਸ 616 ਅੰਕ ਡਿੱਗ ਕੇ 81,950.05 ’ਤੇ ਖੁੱਲ੍ਹਿਆ।
ਇਸ ਦੌਰਾਨ ਨਿਵੇਸ਼ਕਾਂ ਵਲੋਂ ਦਿਖਾਈ ਚੌਕਸੀ ਕਾਰਨ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਮਾਰਕੀਟ ਮਾਹਰ ਅਜੈ ਬੱਗਾ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ 9-12 ਫੀਸਦੀ ਦੀ ਗਿਰਾਵਟ ਆਈ ਪਰ ਤੇਜ਼ੀ ਨਾਲ ਉਛਾਲ ਆਇਆ। ਕਾਮੈਕਸ ਸੋਨਾ ਵੀਰਵਾਰ ਨੂੰ 5,625 ਡਾਲਰ ਤੋਂ 5,100 ਡਾਲਰ ’ਤੇ ਆ ਗਿਆ। ਜਦੋਂ ਕਿ ਚਾਂਦੀ 121 ਡਾਲਰ ਤੋਂ ਵੱਧ ਤੋਂ ਵੱਧ USD 106.60 ‘ਤੇ ਆ ਗਈ।

