ਕੋਲਕਾਤਾ: ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਦੋ ਨਾਲ ਲੱਗਦੇ ਗੋਦਾਮਾਂ ਵਿੱਚ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹਨ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਦੇ ਬਾਹਰਵਾਰ ਨਰਿੰਦਰਪੁਰ ਪੁਲੀਸ ਸਟੇਸ਼ਨ ਦੀ ਸੀਮਾ ਦੇ ਅੰਦਰ ਨਜੀਰਾਬਾਦ ਖੇਤਰ ਵਿੱਚ ਦੋ ਗੋਦਾਮਾਂ ਵਿੱਚ ਲੱਗੀ ਅੱਗ ਨੂੰ ਸੱਤ ਘੰਟੇ ਦੀ ਅੱਗ ਬੁਝਾਊ ਕਾਰਵਾਈ ਤੋਂ ਬਾਅਦ ਕਾਬੂ ਵਿੱਚ ਲਿਆਂਦਾ ਗਿਆ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗੋਦਾਮਾਂ ਵਿੱਚੋਂ ਤਿੰਨ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦੋਂ ਕਿ ਚਾਰ ਲਾਸ਼ਾਂ ਬਾਅਦ ਵਿੱਚ ਮਿਲੀਆਂ। ਬਾਰੂਈਪੁਰ ਪੁਲੀਸ ਜ਼ਿਲ੍ਹੇ ਦੇ ਐਸਪੀ ਸ਼ੁਭੇਂਦੂ ਕੁਮਾਰ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਸਨ। ਅੱਗ ਵਿੱਚ ਹੋਰ ਲੋਕ ਫਸੇ ਹੋਏ ਸਨ ਅਤੇ ਕਈ ਮਾਰੇ ਗਏ ਹਨ। ਅੱਗ ਕਾਰਨ ਖਾਕ ਹੋਏ ਗੋਦਾਮਾਂ ਦਾ ਮਲਬਾ ਸਾਫ਼ ਕਰਨ ਤੋਂ ਬਾਅਦ ਹੀ ਮ੍ਰਿਤਕਾਂ ਦੀ ਅਸਲੀ ਗਿਣਤੀ ਪਤਾ ਲੱਗੇਗੀ।
Posted inWest Bengal
ਬੰਗਾਲ ਵਿੱਚ ਅੱਗ ਲੱਗਣ ਕਾਰਨ 7 ਹਲਾਕ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

