Dhanteras 2026: ਜਾਣੋ ਪੂਜਾ ਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ; ਸੋਨਾ-ਚਾਂਦੀ ਤੋਂ ਇਲਾਵਾ ਹੋਰ ਕੀ ਖਰੀਦਣਾ ਰਹੇਗਾ ਲਾਹੇਵੰਦ

Dhanteras 2026: ਜਾਣੋ ਪੂਜਾ ਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ; ਸੋਨਾ-ਚਾਂਦੀ ਤੋਂ ਇਲਾਵਾ ਹੋਰ ਕੀ ਖਰੀਦਣਾ ਰਹੇਗਾ ਲਾਹੇਵੰਦ

ਚੰਡੀਗੜ੍ਹ : ਇਸ ਸਾਲ 6 ਨਵੰਬਰ ਨੂੰ ਧਨਤੇਰਸ ਦਾ ਪਵਿੱਤਰ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਖਰੀਦਦਾਰੀ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੂਜਾ ਅਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ ਅਤੇ ਚੋਘੜੀਆ ਜਾਣਨਾ ਜ਼ਰੂਰੀ ਹੈ, ਨਾਲ ਹੀ ਇਹ ਵੀ ਜਾਣੋ ਕਿ ਕਿਸ ਸਮੇਂ ਕਿਹੜੀ ਵਸਤੂ ਖਰੀਦਣਾ ਤੁਹਾਡੇ ਲਈ ਸਭ ਤੋਂ ਵੱਧ ਸ਼ੁਭ ਅਤੇ ਫਲਦਾਇਕ ਰਹੇਗਾ, ਤਾਂ ਜੋ ਇਸ ਤਿਉਹਾਰ ¤ਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ।

6 ਨਵੰਬਰ ਦਿਨ ਸ਼ੁੱਕਰਵਾਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ, ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਤਿਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਧਨਤੇਰਸ ਦੇ ਨਾਲ ਹੀ ਪੰਜ ਦਿਨਾ ਦੀਵਾਲੀ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ। ਇਸ ਦਿਨ ਸੁੱਖ-ਸਮਰਿੱਧੀ, ਅਰੋਗਤਾ ਅਤੇ ਧਨ ਦੀ ਪ੍ਰਾਪਤੀ ਲਈ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਧਨਤੇਰਸ ਦੇ ਦਿਨ ਭਗਵਾਨ ਧਨਵੰਤਰੀ, ਮਾਤਾ ਲਕਸ਼ਮੀ, ਭਗਵਾਨ ਕੁਬੇਰ ਅਤੇ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਖਰੀਦਦਾਰੀ ਅਤੇ ਯਮ ਦੀਵਾ ਕੱਢਿਆ ਜਾਂਦਾ ਹੈ। ਇਸ ਦਿਨ ਸ਼ੁਭ ਮੁਹੂਰਤ ਵਿੱਚ ਖਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਗੱਡੀ ਤੋਂ ਲੈ ਕੇ ਸੋਨਾ-ਚਾਂਦੀ ਅਤੇ ਝਾੜੂ ਤੱਕ ਇਸ ਸ਼ੁਭ ਦਿਨ ’ਤੇ ਸ਼ੁਭ ਮੁਹੂਰਤ ਵਿੱਚ ਖਰੀਦਦੇ ਹਨ। ਆਓ ਜਾਣਦੇ ਹਾਂ ਪੂਜਾ ਤੇ ਖਰੀਦਦਾਰੀ ਦਾ ਮੁਹੂਰਤ, ਚੋਘੜੀਆ ਅਤੇ ਕਿਸ ਸਮੇਂ ਕੀ ਖਰੀਦਣਾ ਸ਼ੁਭ ਰਹੇਗਾ…

ਧਨਤੇਰਸ ’ਤੇ ਸ਼ੁੱਕਰ ਪ੍ਰਦੋਸ਼ ਵਰਤ ਦਾ ਸੰਜੋਗ

ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਤਿਥੀ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਸ ਨੂੰ ਧਨਤ੍ਰਿਓਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਾਰ ਧਨਤੇਰਸ ਦੇ ਦਿਨ ਸ਼ੁੱਕਰ ਪ੍ਰਦੋਸ਼ ਵਰਤ ਦਾ ਸੰਜੋਗ ਵੀ ਬਣ ਰਿਹਾ ਹੈ, ਜਿਸ ਨਾਲ ਇਸ ਦਿਨ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਧਨਤੇਰਸ ਦੇ ਦਿਨ ਸ਼ੁਭ ਮੁਹੂਰਤ ਵਿੱਚ ਖਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਕਿਸੇ ਵੀ ਸ਼ੁਭ ਵਸਤੂ, ਜਾਇਦਾਦ ਜਾਂ ਧਾਤੂ ਦੀ ਖਰੀਦਦਾਰੀ ਕਰਨ ਨਾਲ ਤੇਰ੍ਹਾਂ ਗੁਣਾ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ। ਸ਼ਾਸਤਰਾਂ ਅਨੁਸਾਰ, ਧਨਤੇਰਸ ਦੇ ਦਿਨ ਤੁਸੀਂ ਕੀ ਖਰੀਦਦਾਰੀ ਕਰ ਰਹੇ ਹੋ, ਇਸ ਦੇ ਲਈ ਇੱਕ ਵਿਸ਼ੇਸ਼ ਸਮਾਂ ਹੈ।

ਧਨਤੇਰਸ ਤਿਥੀ 2026

ਤ੍ਰਿਓਦਸ਼ੀ ਤਿਥੀ ਦੀ ਸ਼ੁਰੂਆਤ: 6 ਨਵੰਬਰ, ਸਵੇਰੇ 10 ਵਜੇ ਕੇ 30 ਮਿੰਟ ਤੋਂ

ਤ੍ਰਿਓਦਸ਼ੀ ਤਿਥੀ ਦਾ ਸਮਾਪਨ: 7 ਨਵੰਬਰ, ਸਵੇਰੇ 10 ਵਜੇ ਕੇ 47 ਮਿੰਟ ਤੱਕ

ਉਦਿਆ ਤਿਥੀ ਨੂੰ ਮੰਨਦੇ ਹੋਏ ਧਨਤੇਰਸ ਦਾ ਤਿਉਹਾਰ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ।

ਖਰੀਦਦਾਰੀ ਅਤੇ ਪੂਜਾ ਦਾ ਸ਼ੁਭ ਮੁਹੂਰਤ 2026

ਪ੍ਰਦੋਸ਼ ਕਾਲ ਮੁਹੂਰਤ (ਸਭ ਤੋਂ ਉੱਤਮ ਸਮਾਂ): ਸ਼ਾਮ 05 ਵਜੇ ਕੇ 49 ਮਿੰਟ ਤੋਂ ਰਾਤ 08 ਵਜੇ ਕੇ 23 ਮਿੰਟ ਤੱਕ (ਲਗਪਗ 2 ਘੰਟੇ 34 ਮਿੰਟ ਦੀ ਮਿਆਦ)

ਵ੍ਰਿਸ਼ਭ ਲਗਨ ਮੁਹੂਰਤ: ਸ਼ਾਮ 06 ਵਜੇ ਕੇ 34 ਮਿੰਟ ਤੋਂ ਰਾਤ 08 ਵਜੇ ਕੇ 34 ਮਿੰਟ ਤੱਕ

ਸੋਨਾ-ਚਾਂਦੀ ਅਤੇ ਗਹਿਣੇ ਖਰੀਦਣ ਦਾ ਸਮਾਂ: 6 ਨਵੰਬਰ ਨੂੰ ਸਵੇਰੇ 10:30 ਵਜੇ ਤੋਂ ਲੈ ਕੇ 7 ਨਵੰਬਰ ਨੂੰ ਸਵੇਰੇ 06:37 / 10:47 ਵਜੇ ਤੱਕ।

ਚੋਘੜੀਆ ਅਨੁਸਾਰ ਖਰੀਦਦਾਰੀ ਦੇ ਮੁਹੂਰਤ (6 ਨਵੰਬਰ 2026)

ਸ਼ੁਭ ਚੋਘੜੀਆ: ਦੁਪਹਿਰ 12:01 ਵਜੇ ਤੋਂ ਦੁਪਹਿਰ 01:23 ਵਜੇ ਤੱਕ

ਲਾਭ ਚੋਘੜੀਆ: ਸਵੇਰੇ 07:54 ਵਜੇ ਤੋਂ ਸਵੇਰੇ 09:16 ਵਜੇ ਤੱਕ

ਅੰਮ੍ਰਿਤ ਚੋਘੜੀਆ: ਸਵੇਰੇ 09:16 ਵਜੇ ਤੋਂ ਸਵੇਰੇ 10:38 ਵਜੇ ਤੱਕ

ਚਰ ਚੋਘੜੀਆ: ਸ਼ਾਮ 04:07 ਵਜੇ ਤੋਂ ਸ਼ਾਮ 05:30 ਵਜੇ ਤੱਕ

ਧਨਤੇਰਸ ’ਤੇ ਵਾਹਨ ਅਤੇ ਸੋਨਾ-ਚਾਂਦੀ ਕਦੋਂ ਖਰੀਦੀਏ ?

ਧਨਤੇਰਸ ’ਤੇ ਜੇਕਰ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਉਸ ਲਈ ਅੰਮ੍ਰਿਤ ਚੋਘੜੀਆ ਜਾਂ ਚਰ ਚੋਘੜੀਆ ਦਾ ਸਮਾਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਉੱਥੇ ਹੀ ਜੇਕਰ ਤੁਸੀਂ ਧਨਤੇਰਸ ’ਤੇ ਚਾਂਦੀ ਦਾ ਸਾਮਾਨ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਅੰਮ੍ਰਿਤ ਚੋਘੜੀਆ ਮੁਹੂਰਤ ਵਿੱਚ ਖਰੀਦੋ ਅਤੇ ਸੋਨਾ ਖਰੀਦਣ ਲਈ ਸ਼ੁਭ ਤੇ ਅੰਮ੍ਰਿਤ ਚੋਘੜੀਆ ਮੁਹੂਰਤ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਧਨਤੇਰਸ ’ਤੇ ਜੇਕਰ ਤੁਸੀਂ ਹੀਰਾ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸ਼ੁਭ ਅਤੇ ਚਰ ਚੋਘੜੀਆ ਦਾ ਸਮਾਂ ਸਹੀ ਰਹੇਗਾ।

ਧਨਤੇਰਸ ’ਤੇ ਬਰਤਨ ਕਦੋਂ ਖਰੀਦੀਏ ?

ਸਟੀਲ ਦੇ ਬਰਤਨ ਤੁਸੀਂ ਸ਼ੁਭ ਚੋਘੜੀਆ ਵਿੱਚ ਖਰੀਦੋ। ਤਾਂਬੇ ਦੇ ਬਰਤਨਾਂ ਲਈ ਲਾਭ ਚੋਘੜੀਆ ਤਾਂ ਪਿੱਤਲ ਦੇ ਬਰਤਨਾਂ ਲਈ ਸ਼ੁਭ ਤੇ ਅੰਮ੍ਰਿਤ ਚੋਘੜੀਆ ਵਿੱਚ ਖਰੀਦਦਾਰੀ ਕਰਨਾ ਲਾਭਕਾਰੀ ਰਹੇਗਾ।

ਇਲੈਕਟ੍ਰੌਨਿਕਸ ਤੇ ਜਾਇਦਾਦ ਕਦੋਂ ਖਰੀਦੀਏ ?

ਧਨਤੇਰਸ ’ਤੇ ਇਲੈਕਟ੍ਰੌਨਿਕਸ ਸਾਮਾਨ ਦੀ ਖਰੀਦਦਾਰੀ ਲਈ ਤੁਸੀਂ ਲਾਭ ਤੇ ਚਰ ਚੋਘੜੀਆ ਦਾ ਸਮਾਂ ਦੇਖੋ। ਉੱਥੇ ਹੀ ਜਾਇਦਾਦ (ਸੰਪੱਤੀ) ਦੀ ਖਰੀਦਦਾਰੀ ਲਈ ਸ਼ੁਭ ਅਤੇ ਅੰਮ੍ਰਿਤ ਚੋਘੜੀਆ ਦਾ ਸਮਾਂ ਸਭ ਤੋਂ ਉੱਤਮ ਹੈ।

Share: