Patwari Viral Video: ਬਜ਼ੁਰਗ ਦੀ ਪਿੱਠ ‘ਤੇ ਚੜ੍ਹ ਕੇ ਪਾਰ ਕੀਤੀ ਨਦੀ, ਪਟਵਾਰੀ ਸਸਪੈਂਡ

Patwari Viral Video: ਬਜ਼ੁਰਗ ਦੀ ਪਿੱਠ ‘ਤੇ ਚੜ੍ਹ ਕੇ ਪਾਰ ਕੀਤੀ ਨਦੀ, ਪਟਵਾਰੀ ਸਸਪੈਂਡ

ਇੱਕ ਪਟਵਾਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪਟਵਾਰੀ ਇੱਕ ਬਜ਼ੁਰਗ ਵਿਅਕਤੀ ਦੀ ਪਿੱਠ ‘ਤੇ ਬੈਠ ਕੇ ਨਦੀ ਪਾਰ ਕਰਦਾ ਦਿਖ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਵੀ ਨਾਰਾਜ਼ਗੀ ਵੀ ਦੇਖਣ ਨੂੰ ਮਿਲ ਰਹੀ ਹੈ। ਮੱਧ ਪ੍ਰਦੇਸ਼ ਦੇ ਸੀਧੀ ਤੋਂ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਹੈ।

ਇੱਕ ਰਿਪੋਰਟ ਅਨੁਸਾਰ ਵਾਇਰਲ ਵੀਡੀਓ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਮਾਟਾ ਪੰਚਾਇਤ ਪਹੁੰਚਿਆ, ਜਿੱਥੇ ADM ਅਤੇ ਨਾਇਬ ਤਹਿਸੀਲਦਾਰ ਨੇ ਪਿੰਡ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਪਟਵਾਰੀ ਦੇ ਕੰਮਕਾਜ ਦੀ ਹਕੀਕਤ ਜਾਣੀ। ਪੰਚਾਇਤ ਭਵਨ ਵਿੱਚ ਇਸ ਮੌਕੇ ਪਟਵਾਰੀ ਵੀ ਮੌਜੂਦ ਰਿਹਾ।

ਬਹੁਗਣਤੀ ਆਦਿਵਾਸੀਆਂ ਖੇਤਰ ਹੈ ਸੀਧੀ ਦਾ ਮਾਟਾ ਪਿੰਡ

ਸੀਧੀ ਜ਼ਿਲ੍ਹਾ ਹੈਡਕੁਆਰਟਰ ਤੋਂ ਲਗਪਗ 40 ਕਿਲੋਮੀਟਰ ਦੂਰ ਗ੍ਰਾਮ ਮਾਟਾ ਪਿੰਡ ਬਹੁਗਣਤੀ ਆਦਿਵਾਸੀ ਖੇਤਰ ਹੈ। ਪਟਵਾਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਕੰਮਕਾਰ ‘ਤੇ ਸਵਾਲ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪ੍ਰਸ਼ਾਸਨ ਨੇ ਮਾਲ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਪੇਂਡੂ ਇਲਾਕਿਆਂ ਵਿੱਚ ਭੇਜਿਆ ਸੀ।

ਇਸੇ ਲੜੀ ਵਿੱਚ ਸੀਧੀ ਜ਼ਿਲ੍ਹੇ ਦੀ ਮਾਟਾ ਗ੍ਰਾਮ ਪੰਚਾਇਤ ਦੇ ਹਲਕਾ ਪਟਵਾਰੀ ਨਿਲੇਸ਼ ਨਾਮਦੇਵ ਵੀ ਫਸਲ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਏ ਸਨ। ਰਸਤੇ ਵਿੱਚ ਨਦੀ ਵਿੱਚ ਪਾਣੀ ਹੋਣ ਕਾਰਨ ਪਟਵਾਰੀ ਇੱਕ ਬਜ਼ੁਰਗ ਦੀ ਪਿੱਠ ‘ਤੇ ਬੈਠ ਕੇ ਇਸ ਨੂੰ ਪਾਰ ਕਰ ਰਿਹਾ ਸੀ, ਕਿਸੇ ਨੇ ਇਸ ਦਾ ਵੀਡੀਓ ਬਣਾ ਲਿਆ ਅਤੇ ਉਹ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ।

ਪਟਵਾਰੀ ਨੇ ਵਾਇਰਲ ਵੀਡੀਓ ਨੂੰ ਦੱਸਿਆ ਗਲਤ

ਉੱਥੇ ਹੀ, ਪਟਵਾਰੀ ਨੇ ਆਪਣਾ ਪੱਖ ਰੱਖਦੇ ਹੋਏ ਵਾਇਰਲ ਵੀਡੀਓ ਨੂੰ ਗਲਤ ਦੱਸਿਆ ਹੈ। ਬਹਰਹਾਲ ਨਦੀ ਪਾਰ ਕਰਦੇ ਪਟਵਾਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਮਾਮਲਾ ਪੂਰੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Share: