Badshah Isha Rikhi Separation: ਵਿਆਹ ਦੇ 5 ਮਹੀਨਿਆਂ ਬਾਅਦ ਵੱਖ ਹੋਏ ਰੈਪਰ ਬਾਦਸ਼ਾਹ ਅਤੇ ਇਸ਼ਾ ਰਿਖੀ

Badshah Isha Rikhi Separation: ਵਿਆਹ ਦੇ 5 ਮਹੀਨਿਆਂ ਬਾਅਦ ਵੱਖ ਹੋਏ ਰੈਪਰ ਬਾਦਸ਼ਾਹ ਅਤੇ ਇਸ਼ਾ ਰਿਖੀ

ਚੰਡੀਗੜ੍ਹ : ਮਸ਼ਹੂਰ ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਇਸ਼ਾ ਰਿਖੀ ਨੇ ਵਿਆਹ ਦੇ ਮਹਿਜ਼ 5 ਮਹੀਨਿਆਂ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ’ਤੇ ਵਿਰਾਮ ਲਗਾਉਂਦੇ ਹੋਏ ਦੋਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਵੱਖ ਹੋਣ ਦੀ ਪੁਸ਼ਟੀ ਕੀਤੀ। ਦੋਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਲਿਖਿਆ, “ਮੈਂ ਅਤੇ ਇਸ਼ਾ ਰਿਖੀ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਅਤੇ ਆਪਣੀਆਂ ਰਾਹਾਂ ਵੱਖ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਆਪਸੀ ਸਤਿਕਾਰ ਨਾਲ ਲਿਆ ਗਿਆ ਹੈ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਸਭ ਨੂੰ ਸਾਡੀ ਨਿੱਜਤਾ (Privacy) ਦਾ ਸਤਿਕਾਰ ਕਰਨ ਦੀ ਬੇਨਤੀ ਕਰਦੇ ਹਾਂ।” ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ’ਤੇ ਉਨ੍ਹਾਂ ਦਾ ਇਹ ਆਖਰੀ ਬਿਆਨ ਹੈ ਅਤੇ ਅੱਗੇ ਤੋਂ ਕੋਈ ਅਫ਼ਵਾਹਾਂ ਨਾ ਫੈਲਾਈਆਂ ਜਾਣ। ਜ਼ਿਕਰਯੋਗ ਹੈ ਕਿ ਲਗਭਗ ਚਾਰ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਬਾਦਸ਼ਾਹ ਅਤੇ ਇਸ਼ਾ ਰਿਖੀ ਨੇ ਮਾਰਚ 2026 ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਕਰਵਾਇਆ ਸੀ। ਇਹ ਵਿਆਹ ਕਾਫ਼ੀ ਗੁਪਤ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਇਸ਼ਾ ਦੀ ਮਾਂ ਪੂਨਮ ਰਿਖੀ ਦੁਆਰਾ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਇਸ ਦਾ ਪਤਾ ਲੱਗਿਆ ਸੀ। ਜ਼ਿਕਰਯੋਗ ਹੈ ਕਿ ਇਸ਼ਾ ਰਿਖੀ ਪੰਜਾਬੀ ਸਿਨੇਮਾ ਦਾ ਚਰਚਿਤ ਚਿਹਰਾ ਹੈ, ਜਿਸ ਨੇ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਅਰਦਾਸ’ ਅਤੇ ‘ਹੈਪੀ ਗੋ ਲੱਕੀ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਬਾਦਸ਼ਾਹ ਦਾ ਦੂਜਾ ਵਿਆਹ ਸੀ; ਇਸ ਤੋਂ ਪਹਿਲਾਂ 2020 ਵਿੱਚ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਜੈਸਮੀਨ ਨਾਲ ਤਲਾਕ ਹੋ ਗਿਆ ਸੀ। ਵੱਖ ਹੋਣ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਇਸ਼ਾ ਦੇ ‘ਬਿਗ ਬੌਸ 20’ ਵਿੱਚ ਹਿੱਸਾ ਲੈਣ ਦੀਆਂ ਖ਼ਬਰਾਂ ਚਰਚਾ ਵਿੱਚ ਹਨ।

Share: