Tamil Nadu: ਔਰਤਾਂ ਲਈ Free Bus Service ਦਾ ਦਾਇਰਾ ਵਧਾਇਆ

Tamil Nadu: ਔਰਤਾਂ ਲਈ Free Bus Service ਦਾ ਦਾਇਰਾ ਵਧਾਇਆ

ਚੇਨੱੲੀ: ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਔਰਤਾਂ ਲਈ ਮੁਫ਼ਤ ਬੱਸ ਸਫਰ ਦਾ ਦਾਇਰਾ ਵਧਾਉਂਦਿਆਂ ਐਲਾਨ ਕੀਤਾ ਕਿ ਹੁਣ ਡੀਲੈਕਸ ਅਤੇ ਐਕਸਪ੍ਰੈੱਸ ਸੇਵਾਵਾਂ ’ਚ ਵੀ ਸਫਰ ਦਾ ਲਾਹਾ ਮਿਲੇਗਾ। ਵਿਧਾਨ ਸਭਾ ’ਚ ਵਿਜੈ ਨੇ ਟੀ ਵੀ ਕੇ ਦੇ ਮੁੱਖ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਤਿੰਨ ਮੁਫ਼ਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਰੰਦੁਰ ਗ੍ਰੀਨਫੀਲਡ ਹਵਾਈ ਅੱਡਾ ਪ੍ਰਾਜੈਕਟ ਰੱਦ ਕਰਨ ਦਾ ਵੀ ਐਲਾਨ ਕੀਤਾ। ਇਸ ਪ੍ਰਾਜੈਕਟ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ।

ਵਿਜੈ ਨੇ ਨੇਮ 110 ਤਹਿਤ ਬਿਆਨ ਦਿੰਦਿਆਂ ਕਿਹਾ ਕਿ ਮੁਫ਼ਤ ਬੱਸ ਸਫਰ ਤਹਿਤ ਔਰਤਾਂ ਲਈ ਕੋਈ ਆਮਦਨ ਦੀ ਹੱਦ ਜਾਂ ਦੌਰਿਆਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ ਹੈ। ਔਰਤਾਂ ਸਰਕਾਰੀ ਐਕਸਪੈੱਸ, ਐੱਲ ਐੱਸ ਐੱਸ ਅਤੇ ਡੀਲਕਸ ਬੱਸਾਂ ’ਚ ਮੁਫ਼ਤ ’ਚ ਸਫਰ ਕਰ ਸਕਦੀਆਂ ਹਨ। ਇਹ ਯੋਜਨਾ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਸਰਕਾਰ ’ਤੇ ਸਾਲਾਨਾ 6 ਹਜ਼ਾਰ ਕਰੋੜ ਰੁਪਏ ਸਾਲਾਨਾ ਦਾ ਵਾਧੂ ਬੋਝ ਪਵੇਗਾ। ਸ਼ੁਰੂ ’ਚ ਤਿੰਨ ਮੁਫ਼ਤ ਸਿਲੰਡਰ ਦਿੱਤੇ ਜਾਣਗੇ ਅਤੇ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ’ਚ ਤਬਦੀਲ ਹੋਵੇਗੀ। ਇਸ ਕਦਮ ਨਾਲ 1,30,16,104 ਪਰਿਵਾਰਾਂ ਨੂੰ ਲਾਭ ਹੋਵੇਗਾ। ਇਹ ਯੋਜਨਾ ਪੋਂਗਲ (ਜਨਵਰੀ 2027) ’ਤੇ ਲਾਗੂ ਕੀਤੀ ਜਾਵੇਗੀ।

Share: