ਅਮਰੀਕਾ ਵਿਚ ਸਲਾਦ ਕਾਰਨ ਬਿਮਾਰੀ ਫੈਲੀ; ਦੋ ਮੌਤਾਂ

ਅਮਰੀਕਾ ਵਿਚ ਸਲਾਦ ਕਾਰਨ ਬਿਮਾਰੀ ਫੈਲੀ; ਦੋ ਮੌਤਾਂ

ਨਿਊਯਾਰਕ : ਟੈਕੋ ਬੈੱਲ ਰੈਸਟੋਰੈਂਟਾਂ ਵਿੱਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਨਾਲ ਜੁੜੇ ਸਾਈਕਲੋਪੋਰੀਆਸਿਸ cyclosporiasis ਕਾਰਨ ਅਮਰੀਕਾ ਦੇ ਮਿਸ਼ੀਗਨ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ, ਜੋ ਕਿ ਅਮਰੀਕਾ ਵਿੱਚ ਇਸ ਬਿਮਾਰੀ ਨਾਲ ਹੋਈਆਂ ਪਹਿਲੀਆਂ ਮੌਤਾਂ ਹਨ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੇਸ਼ ਵਿੱਚ ਇਸ ਬਿਮਾਰੀ ਕਾਰਨ ਹੋਈਆਂ ਪਹਿਲੀਆਂ ਮੌਤਾਂ ਬਾਰੇ ਦੱਸਿਆ। ਮਾਹਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਸਨ ਜਿਨ੍ਹਾਂ ਉੱਤੇ ਸਾਈਕਲੋਪੋਰੀਆਸਿਸ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਯਾਨੀ ਡੀਹਾਈਡ੍ਰੇਸ਼ਨ ਕਾਰਨ ਮਾੜਾ ਅਸਰ ਪੈ ਸਕਦਾ ਹੈ। ਇਸ ਖ਼ਬਰ ਦੇ ਨਾਲ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਕੀ ਤੁਸੀਂ ਆਪਣੀਆਂ ਸਬਜ਼ੀਆਂ ਧੋਂਦੇ ਹੋ ਪਰ ਕੀ ਸਾਈਕਲੋਸਪੋਰਾ ਪਰਜੀਵੀ ਨੂੰ ਖਤਮ ਕਰਨ ਲਈ ਸਿਰਫ਼ ਸਬਜ਼ੀਆਂ ਧੋਣਾ ਹੀ ਕਾਫ਼ੀ ਹੈ?

ਸਾਈਕਲੋਪੋਰੀਆਸਿਸ ਕੀ ਹੈ?

ਸਾਈਕਲੋਪੋਰੀਆਸਿਸ ਆਂਦਰਾਂ ਦੀ ਇੱਕ ਇਨਫੈਕਸ਼ਨ ਹੈ ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਵਿੱਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਇਹ ਬਿਮਾਰੀ ਆਮ ਤੌਰ ‘ਤੇ ਜਾਨਲੇਵਾ ਨਹੀਂ ਹੁੰਦੀ ਹੈ ਪਰ ਸਿਹਤ ਦੀ ਮਾੜੀ ਹਾਲਤ ਵਿੱਚ ਇਹ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਨੌਂ ਰਾਜਾਂ ਤੱਕ ਫੈਲ ਚੁੱਕੀ ਹੈ ਜੋ ਮੈਕਸਿਕੋ ਦੇ ਕੇਂਦਰੀ ਇਲਾਕੇ ਵਿੱਚ ਟੇਲਰ ਫਾਰਮਜ਼ (Taylor Farms) ਦੇ ਆਈਸਬਰਗ ਸਲਾਦ (iceberg lettuce) ਨਾਲ ਜੁੜਿਆ ਹੋਇਆ ਹੈ ਪਰ ਅਧਿਕਾਰੀ ਇਸ ਦੇ ਹੋਰ ਸੰਭਾਵਿਤ ਸਰੋਤਾਂ ਦੀ ਵੀ ਭਾਲ ਕਰ ਰਹੇ ਹਨ। ਇਸ ਸਾਲ ਅਮਰੀਕਾ ਵਿੱਚ ਸਾਈਕਲੋਪੋਰੀਆਸਿਸ ਦੇ ਮਾਮਲੇ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇਸ ਦਾ ਮੁੱਖ ਕਾਰਨ ਦੂਸ਼ਿਤ ਸਲਾਦ ਹੈ ਜਿਸ ਨੂੰ ਬਾਅਦ ਵਿੱਚ ਵਾਪਸ ਮੰਗਵਾ ਲਿਆ ਗਿਆ ਸੀ ਅਤੇ ਇਹ ਯਮ ਬ੍ਰਾਂਡਸ (Yum Brands) ਦੇ ਟੈਕੋ ਬੈੱਲ (Taco Bell) ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਵਿੱਚ ਵੀ ਪਾਇਆ ਗਿਆ ਸੀ।

ਰੈਸਟੋਰੈਂਟਾਂ ’ਤੇ ਪਿਆ ਅਸਰ

ਭਾਵੇਂ ਐੱਫ.ਡੀ.ਏ. ਨੇ ਇਸ ਪ੍ਰਕੋਪ ਦਾ ਸਬੰਧ ਸਲਾਦ ਨਾਲ ਜੋੜਿਆ ਹੈ, ਪਰ ਜਿਵੇਂ-ਜਿਵੇਂ ਏਜੰਸੀ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਬਿਮਾਰੀ ਕਾਰਨ ਗਾਹਕਾਂ ਦਾ ਭਰੋਸਾ ਵੀ ਡੋਲਿਆ ਹੈ, ਜਿਸ ਨਾਲ ਸਲਾਦ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ ਅਤੇ ਸਵੀਟਗ੍ਰੀਨ (Sweetgreen) ਅਤੇ ਚਿਪੋਟਲ (Chipotle) ਵਰਗੇ ਪ੍ਰਮੁੱਖ ਰੈਸਟੋਰੈਂਟ ਚੇਨਾਂ ਵਿੱਚ ਜਾਣ ਵਾਲੇ ਗਾਹਕਾਂ ਦੀ ਗਿਣਤੀ ਵੀ ਘੱਟ ਹੋਈ ਹੈ।

Share: