Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

ਹੈਦਰਾਬਾਦ : ਤਿਲੰਗਾਨਾ ਦੇ ਯਾਦਦਰੀ ਭੁਵਨਾਗਿਰੀ ਜ਼ਿਲ੍ਹੇ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਅੰਦਰ ਰਿਐਕਟਰ ਫਟਣ ਦੀ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੋਚਮਪੱਲੀ ਮੰਡਲ ਵਿੱਚ ਸਥਿਤ ਯੂਨਿਟ ਵਿੱਚ ਉਸ ਸਮੇਂ ਵਾਪਰੀ ਜਦੋਂ ਮਜ਼ਦੂਰ ਆਪਣੀ ਸ਼ਿਫਟ ਬਦਲ ਰਹੇ ਸਨ, ਜਿਸ ਨਾਲ ਉੱਥੇ ਅੱਗ ਲੱਗ ਗਈ। ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ, “ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨੌਂ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀ 50 ਫੀਸਦੀ ਤੋਂ ਵੱਧ ਝੁਲਸ ਗਏ ਹਨ ਜਦੋਂ ਕਿ ਸੱਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।” ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਫਾਇਰ ਵਿਭਾਗ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਸਬੰਧੀ ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

Share: