ਚੰਬਾ (ਹਿਮਾਚਲ ਪ੍ਰਦੇਸ਼) : ਨੈਸ਼ਨਲ ਸੈਂਟਰ ਫਾਰ ਸੇਮੋਲੋਜੀ (NCS) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ 3.0 ਤੀਬਰਤਾ ਦਾ ਭੂਚਾਲ ਆਇਆ। ਵੇਰਵਿਆਂ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 06:36 ਵਜੇ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ।ਆਪਣੀ ਵੈੱਬਸਾਈਟ ‘ਤੇ ਵੇਰਵੇ ਸਾਂਝੇ ਕਰਦਿਆਂ, NCS ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਇਹ 3.0 ਸ਼ਿੱਦਤ ਦਾ ਭੂਚਾਲ 5 Km ਦੀ ਡੂੰਘਾਈ ’ਤੇ ਆਇਆ।” ਯੂ.ਐੱਸ.ਜੀ.ਐੱਸ. (USGS) ਦੇ ਡਾਟਾ ਅਨੁਸਾਰ ਭੂਚਾਲ ਧਰਤੀ ਦੀ ਸਤ੍ਵਾ ਅਤੇ ਸਤ੍ਵਾ ਤੋਂ ਲਗਭਗ 700 ਕਿਲੋਮੀਟਰ ਹੇਠਾਂ ਤੱਕ ਕਿਤੇ ਵੀ ਆ ਸਕਦੇ ਹਨ। ਵਿਗਿਆਨਕ ਉਦੇਸ਼ਾਂ ਲਈ, 0 ਤੋਂ 700 ਕਿਲੋਮੀਟਰ ਦੀ ਭੂਚਾਲ ਦੀ ਡੂੰਘਾਈ ਦੀ ਰੇਂਜ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ: ਘੱਟ ਡੂੰਘਾ, ਦਰਮਿਆਨਾ ਅਤੇ ਡੂੰਘਾ।
Posted inHimachal Pradesh
ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ 3.0 ਸ਼ਿੱਦਤ ਦੇ ਭੂਚਾਲ ਦੇ ਝਟਕੇ

