ਟੋਕੀਓ : ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਅੱਜ ਇੱਥੇ ਮਲੇਸ਼ੀਆ ਦੀ ਵੌਂਗ ਲਿੰਗ ਚਿੰਗ ਨੂੰ ਹਰਾ ਕੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਔਰਤਾਂ ਦੇ ਸਿੰਗਲਜ਼ ਵਰਗ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ। ਸਾਤਵਿਕ ਸਾਈਰਾਜ ਰੰਕੀਰੈੱਡੀ ਦੀ ਮੋਢੇ ਦੀ ਸੱਟ ਕਾਰਨ ਉਸ ਨੂੰ ਆਪਣੇ ਜੋੜੀਦਾਰ ਚਿਰਾਗ ਸ਼ੈੱਟੀ ਨਾਲ ਮੈਚ ਵਿਚਾਲੇ ਛੱਡਣਾ ਪਿਆ। ਭਾਰਤੀ ਜੋੜੀ ਨੇ ਡੈਨਮਾਰਕ ਦੇ ਡੈਨੀਅਲ ਲੁੰਦਗਾਈ ਅਤੇ ਮੈਡਸ ਵੈਸਟਗਾਰਡ ਤੋਂ ਪਹਿਲਾ ਸੈੱਟ 19-12 ਨਾਲ ਹਾਰਨ ਮਗਰੋਂ ਮੈਚ ’ਚੋਂ ਹਟਣ ਦਾ ਫ਼ੈਸਲਾ ਕੀਤਾ। ਮੁੱਖ ਡਬਲਜ਼ ਕੋਚ ਟੈਨ ਕਿਮ ਹਰ ਨੇ ਕਿਹਾ ਕਿ ਭਾਰਤੀ ਜੋੜੀ ਅਗਲੇ ਹਫ਼ਤੇ ਹੋਣ ਵਾਲੇ ਚੀਨ ਓਪਨ ਵਿੱਚ ਨਹੀਂ ਖੇਡੇਗੀ ਅਤੇ ਅਗਸਤ ਮਹੀਨੇ ਭਾਰਤ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੀ ਫਿਟਨੈੱਸ ਹਾਸਲ ਕਰਨ ਲਈ ਸੱਟ ਤੋਂ ਉੱਭਰਨ ’ਤੇ ਧਿਆਨ ਦੇਵੇਗੀ। ਇਸ ਤੋਂ ਪਹਿਲਾਂ ਵਿਸ਼ਵ ਦਰਜਾਬੰਦੀ ਵਿੱਚ 10ਵੇਂ ਸਥਾਨ ’ਤੇ ਕਾਬਜ਼ ਪੀ ਵੀ ਸਿੰਧੂ ਨੇ ਦੁਨੀਆ ਦੀ 37ਵੇਂ ਨੰਬਰ ਦੀ ਖਿਡਾਰਨ ਵੌਂਗ ਨੂੰ 21-14 21-11 ਨਾਲ ਹਰਾਇਆ। ਇਸ ਤੋਂ ਇਲਾਵਾ ਭਾਰਤ ਦੇ ਧਰੁਵ ਕਪਿਲਾ ਤੇ ਤਨੀਸ਼ਾ ਕਰਾਸਟੋ ਨੇ ਮਿਕਸਡ ਡਬਲਜ਼ ਵਰਗ ਦੂਜੇ ਗੇੜ ’ਚ ਜਗ੍ਹਾ ਬਣਾ ਲਈ।
Posted inJapan
Badminton: PV Sindhu ਨੇ Japan Open ਦੇ ਦੂਜੇ ਗੇੜ ਵਿੱਚ ਬਣਾਈ ਜਗ੍ਹਾ

