ਨਵੀਂ ਦਿੱਲੀ : ਪੁਰਸ਼ਾਂ ਦੀ 100 ਮੀਟਰ ਦੌੜ ਦਾ ਕੌਮੀ ਰਿਕਾਰਡਧਾਰੀ ਗੁਰਵਿੰਦਰਵੀਰ ਸਿੰਘ 20 ਅਤੇ 21 ਜੂਨ ਨੂੰ ਚੀਨ ਦੇ ਸ਼ਾਂਗਯੂ ਵਿੱਚ ਹੋਣ ਵਾਲੀ ਦੂਜੀ ਏਸ਼ਿਆਈ ਰਿਲੇਅ ਚੈਂਪੀਅਨਸ਼ਿਪ ਵਿੱਚ ਭਾਰਤ ਦੇ 29 ਮੈਂਬਰੀ ਦਲ ਦੀ ਅਗਵਾਈ ਕਰੇਗਾ। ਭਾਰਤੀ ਐਥਲੈਟਿਕਸ ਸੰਘ ਦੇ ਪ੍ਰਧਾਨ ਬਹਾਦੁਰ ਸਿੰਘ ਨੇ ਦੱਸਿਆ ਕਿ ਸੰਘ ਵੱਲੋਂ ਚੁਣੇ ਭਾਰਤੀ ਦਲ ਦੇ ਮੈਂਬਰ ਸਾਰੇ ਛੇ ਰਿਲੇਅ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਏਸ਼ਿਆਈ ਰਿਲੇਅ ਚੈਂਪੀਅਨਸ਼ਿਪ ਦਾ ਤੀਜਾ ਸੈਸ਼ਨ ਚੰਡੀਗੜ੍ਹ ਵਿੱਚ ਕਰਵਾਇਆ ਜਾਵੇਗਾ। ਹਾਲ ਹੀ ਵਿੱਚ ਹਾਂਗਕਾਂਗ ਵਿੱਚ ਹੋਈ ਏਸ਼ਿਆਈ ਐਥਲੈਟਿਕਸ ਐਸੋਸੀਏਸ਼ਨ ਦੀ ਕੌਂਸਲ ਦੀ ਮੀਟਿੰਗ ਵਿੱਚ ਇਸ ਮਹਾਂਦੀਪੀ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੂੰ ਸੌਂਪੀ ਗਈ ਸੀ। ਚੀਨ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 4X100 ਮੀਟਰ ਅਤੇ 4X400 ਮੀਟਰ ਰਿਲੇਅ ਅਤੇ ਔਰਤਾਂ ਦੀ 4X100 ਮੀਟਰ ਅਤੇ 4X400 ਮੀਟਰ ਰਿਲੇਅ ਮੁਕਾਬਲੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਭਾਰਤੀ ਟੀਮ ਮਿਕਸਡ 4X100 ਮੀਟਰ ਅਤੇ 4X400 ਮੀਟਰ ਰਿਲੇਅ ਮੁਕਾਬਲੇ ਵਿੱਚ ਵੀ ਹਿੱਸਾ ਲਵੇਗੀ।
Posted inNew Delhi
Asian Relay Championship: ਗੁਰਵਿੰਦਰਵੀਰ ਭਾਰਤੀ ਦਲ ਦੀ ਅਗਵਾਈ ਕਰੇਗਾ

