ਬਰਨਾਲਾ ’ਚ ਸਾਬਕਾ ਕੌਂਸਲਰ ਵੱਲੋਂ ਫਾਹਾ ਲੈ ਖ਼ੁਦਕੁਸ਼ੀ; ਕਲੋਨਾਈਜ਼ਰਾਂ ’ਤੇ ਕਮਿਸ਼ਨ ਨਾ ਦੇਣ ਦੇ ਦੋਸ਼

ਬਰਨਾਲਾ ’ਚ ਸਾਬਕਾ ਕੌਂਸਲਰ ਵੱਲੋਂ ਫਾਹਾ ਲੈ ਖ਼ੁਦਕੁਸ਼ੀ; ਕਲੋਨਾਈਜ਼ਰਾਂ ’ਤੇ ਕਮਿਸ਼ਨ ਨਾ ਦੇਣ ਦੇ ਦੋਸ਼

ਬਰਨਾਲਾ : ਸ਼ਹਿਰ ਦੇ ਸਾਬਕਾ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਨੇ ਅੱਜ ਤੜਕਸਾਰ 2 ਵਜੇ ਦੇ ਕਰੀਬ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਸੇਖਾ ਰੋਡ ’ਤੇ ਕੱਟੀ ਕਲੋਨੀ ਮਾਲਕਾਂ ਵੱਲੋਂ ਬਣਦਾ ਕਮਿਸ਼ਨ ਨਾ ਦੇਣ ਕਾਰਨ ਆਤਮ-ਹੱਤਿਆ ਕਰਨ ਦੀ ਗੱਲ ਕਹੀ ਗਈ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ, ਨਗਰ ਨਿਗਮ ਦੇ ਸਫ਼ਾਈ ਠੇਕੇਦਾਰ ਮੀਤਾ ਨੇ ਕਿਹਾ ਕਿ ਪੁਲੀਸ ਵੱਲੋਂ ਜਿੰਨੀ ਦੇਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲਾਸ਼ ਦਾ ਦਾਹ-ਸੰਸਕਾਰ ਨਹੀਂ ਕੀਤਾ ਜਾਵੇਗਾ। ਲੋਕਾਂ ਵਿੱਚ ਚਰਚਾ ਹੈ ਕਿ ਕੀ ਪੁਲੀਸ ਪੜਤਾਲ ਦੌਰਾਨ ਸੁਸਾਈਡ ਨੋਟ ਵਿੱਚ ਲਿਖੇ ਕਾਲੋਨਾਈਜ਼ਰਾਂ ਨੂੰ ਹੱਥ ਪਾਏਗੀ ਜਾਂ ਖਾਨਾਪੂਰਤੀ ਕਰਕੇ ਸਮਾਂ ਲੰਘਾਇਆ ਜਾਵੇਗਾ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਆਤਮ-ਹੱਤਿਆ ਕਰਨ ਵਾਲੇ ਜੱਗਾ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਬਿਆਨ ‘ਤੇ ਪਰਚਾ ਦਰਜ ਕਰਕੇ ਪੜਤਾਲ ਕੀਤੀ ਜਾਵੇਗੀ।

Share: