Cannes Film Festival: ਕੌਣ ਹੈ Roopi Gill; ਪੰਜਾਬੀ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਧਿਆਨ ਖਿੱਚਿਆ

Cannes Film Festival: ਕੌਣ ਹੈ Roopi Gill; ਪੰਜਾਬੀ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਧਿਆਨ ਖਿੱਚਿਆ

ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਵਕਾਰੀ ਫਿਲਮ ਸਮਾਰੋਹਾਂ ਵਿੱਚੋਂ ਇੱਕ ਕਾਨ ਫ਼ਿਲਮ ਫੈਸਟੀਵਲ 2026′ ਦੇ 79ਵੇਂ ਐਡੀਸ਼ਨ ਵਿੱਚ ਪੰਜਾਬੀ ਸਿਨੇਮਾ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 12 ਮਈ ਤੋਂ 23 ਮਈ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਸਮਾਰੋਹ ਵਿੱਚ ਇਸ ਵਾਰ ਪੰਜਾਬੀ ਫ਼ਿਲਮ ‘ਚੜ੍ਹਦੀਕਲਾ’ ਨੂੰ ਚੁਣਿਆ ਗਿਆ ਹੈ। ਫ਼ਿਲਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਜਦੋਂ ਫਰੈਂਚ ਰਿਵੇਰਾ ਦੇ ਰੈੱਡ ਕਾਰਪੇਟ ‘ਤੇ ਉਤਰੀ ਤਾਂ ਉਸ ਦੀ ਦਿੱਖ ਨੇ ਦੁਨੀਆ ਭਰ ਦੇ ਫੋਟੋਗ੍ਰਾਫਰਾਂ ਅਤੇ ਸਿਨੇਮਾ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰੂਪੀ ਗਿੱਲ ਨੇ ਆਪਣੇ ਰਵਾਇਤੀ ਅਤੇ ਆਧੁਨਿਕ ਲਿਬਾਸ ਦੇ ਸੁਮੇਲ ਨਾਲ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ। ਇਸ ਸਾਲ ਕਾਨਸ ਵਿੱਚ ਭਾਰਤ ਦੀਆਂ ਕੁੱਲ 6 ਫ਼ਿਲਮਾਂ ਦਾ ਪ੍ਰੀਮੀਅਰ ਹੋ ਰਿਹਾ ਹੈ, ਜਿਨ੍ਹਾਂ ਵਿੱਚ ‘ਚੜ੍ਹਦੀਕਲਾ’ ਦਾ ਸ਼ਾਮਿਲ ਹੋਣਾ ਪੰਜਾਬੀ ਫ਼ਿਲਮ ਇੰਡਸਟਰੀ ਲਈ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।

ਰੂਪੀ ਗਿੱਲ ਪਿਛਲੇ ਕੁਝ ਦਿਨਾਂ ਤੋਂ ਇਸ ਸਮਾਰੋਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਰੈੱਡ ਕਾਰਪੇਟ ‘ਤੇ ਉਸ ਦੀ ਮੌਜੂਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਕਲਾਕਾਰ ਹੁਣ ਸਿਰਫ਼ ਖੇਤਰੀ ਪੱਧਰ ਤੱਕ ਸੀਮਤ ਨਹੀਂ ਰਹੇ, ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਆਪਣੀ ਪਛਾਣ ਬਣਾ ਰਹੇ ਹਨ।

ਕਾਨਸ ਫ਼ਿਲਮ ਫੈਸਟੀਵਲ ਹਮੇਸ਼ਾ ਹੀ ਚਰਚਾਵਾਂ ਦਾ ਕੇਂਦਰ ਵੀ ਰਿਹਾ ਹੈ।

Share: