Punjab Offices New Timing: ਸਮਾਂ ਬਦਲਣ ਦੇ ਪਹਿਲੇ ਹੀ ਦਿਨ ਦਫ਼ਤਰਾਂ ਵਿੱਚ ਸੰਨਾਟਾ: ਦੇਰੀ ਨਾਲ ਪਹੁੰਚੇ ਸਰਕਾਰੀ ਮੁਲਾਜ਼ਮ

Punjab Offices New Timing: ਸਮਾਂ ਬਦਲਣ ਦੇ ਪਹਿਲੇ ਹੀ ਦਿਨ ਦਫ਼ਤਰਾਂ ਵਿੱਚ ਸੰਨਾਟਾ: ਦੇਰੀ ਨਾਲ ਪਹੁੰਚੇ ਸਰਕਾਰੀ ਮੁਲਾਜ਼ਮ

ਲੁਧਿਆਣਾ (ਮਨੀਸ਼ ਰਿਹਾਨ) : ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਅਤੇ ਬਿਜਲੀ ਸੰਕਟ ਦੇ ਮੱਦੇਨਜ਼ਰ ਅੱਜ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰਨ ਦੇ ਦਿੱਤੇ ਗਏ ਨਵੇਂ ਨਿਰਦੇਸ਼ ਪਹਿਲੇ ਹੀ ਦਿਨ ਹਵਾ ਹੁੰਦੇ ਦਿਖਾਈ ਦਿੱਤੇ। ਉਦਯੋਗਿਕ ਨਗਰੀ ਲੁਧਿਆਣਾ ਦੇ ਬਹੁਤੇ ਸਰਕਾਰੀ ਦਫ਼ਤਰਾਂ ਵਿੱਚ ਨਵੇਂ ਸਮੇਂ ਮੁਤਾਬਕ ਸਵੇਰੇ ਸੰਨਾਟਾ ਪਸਰਿਆ ਰਿਹਾ ਅਤੇ ਮੁਲਾਜ਼ਮ ਸਮੇਂ ਸਿਰ ਡਿਊਟੀ ’ਤੇ ਪਹੁੰਚਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ।

ਦੂਜੇ ਪਾਸੇ, ਆਮ ਜਨਤਾ ਵਿੱਚ ਵੀ ਅਜੇ ਤੱਕ ਦਫ਼ਤਰਾਂ ਦੇ ਬਦਲੇ ਹੋਏ ਸਮੇਂ ਨੂੰ ਲੈ ਕੇ ਬਹੁਤੀ ਜਾਗਰੂਕਤਾ ਦੇਖਣ ਨੂੰ ਨਹੀਂ ਮਿਲੀ, ਜਿਸ ਕਾਰਨ ਸਵੇਰੇ-ਸਵੇਰੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ (ਵਿਜ਼ੀਟਰਾਂ) ਦੀ ਗਿਣਤੀ ਵੀ ਨਾਮਾਤਰ ਹੀ ਰਹੀ। ਵੱਡੀ ਲਾਪਰਵਾਹੀ ਇਹ ਦੇਖਣ ਨੂੰ ਮਿਲੀ ਕਿ ਭਾਵੇਂ ਦਫ਼ਤਰਾਂ ਵਿੱਚੋਂ ਕੁਰਸੀਆਂ ’ਤੇ ਮੁਲਾਜ਼ਮ ਗਾਇਬ ਸਨ, ਪਰ ਕਮਰਿਆਂ ਦੀਆਂ ਲਾਈਟਾਂ ਅਤੇ ਪੱਖੇ ਪੂਰੀ ਰਫ਼ਤਾਰ ਨਾਲ ਚੱਲ ਰਹੇ ਸਨ, ਜੋ ਕਿ ਸਰਕਾਰ ਦੇ ‘ਬਿਜਲੀ ਬਚਾਓ’ ਦੇ ਮੁੱਖ ਮਕਸਦ ਨੂੰ ਹੀ ਛਿੱਕੇ ਟੰਗ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ (MC) ਦਫ਼ਤਰ, ਡੀਸੀ (DC) ਦਫ਼ਤਰ, ਗਲਾਡਾ (GLADA) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਸਮੇਤ ਕਈ ਪ੍ਰਮੁੱਖ ਵਿਭਾਗਾਂ ਦੇ ਕਰਮਚਾਰੀ ‘ਪਹਿਲਾ ਦਿਨ’ ਹੋਣ ਦਾ ਬਹਾਨਾ ਬਣਾ ਕੇ ਸਵੇਰੇ 7:30 ਵਜੇ ਤੱਕ ਸੀਟਾਂ ’ਤੇ ਨਹੀਂ ਪਹੁੰਚ ਸਕੇ। ਹਾਲਾਂਕਿ, ਮਾਮਲਾ ਭਖਦਾ ਦੇਖ ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਭਲਕੇ ਤੋਂ ਸਾਰੀ ਵਿਵਸਥਾ ਨੂੰ ਪੂਰੀ ਤਰ੍ਹਾਂ ਦਰੁਸਤ ਕਰ ਲਿਆ ਜਾਵੇਗਾ ਅਤੇ ਦੇਰੀ ਨਾਲ ਆਉਣ ਵਾਲੇ ਜਾਂ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share: