ਪਟਿਆਲਾ: ਪਟਿਆਲਾ ਦੇ ਮੈਡੀਕਲ ਕਾਲਜ ਵਿਚ ਐਮਬੀਬੀਐਸ ਫਾਈਨਲ ਈਅਰ ਦੇ ਵਿਦਿਆਰਥੀ 24 ਸਾਲਾ ਕਮਲਦੀਪ ਦੀ ਇੱਥੇ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਕਾਲਜ ਦੇ ਪਿਛਲੇ ਪਾਸੇ ਲਾਲ ਬਾਗ ਵਿਚਲੇ ਉਸ ਦੇ ਕਿਰਾਏ ਦੇ ਕਮਰੇ ਵਿੱਚੋਂ ਮਿਲੀ ਹੈ। ਉਹ ਮਾਨਸਾ ਜ਼ਿਲ੍ਹੇ ਦੇ ਬਰੇਟਾ ਦਾ ਰਹਿਣ ਵਾਲਾ ਸੀ ਭਾਵੇਂ ਤਹਿਕੀਕਾਤ ਜਾਰੀ ਹੈ ਪਰੰਤੂ ਸਮਝਿਆ ਜਾ ਰਿਹਾ ਹੈ ਕਿ ਹੱਤਿਆ ਦੀ ਇਸ ਵਾਰਦਾਤ ਨੂੰ ਉਸ ਦੇ ਇੱਕ ਦੋਸਤ ਨੇ ਹੀ ਅੰਜਾਮ ਦਿੱਤਾ ਹੈ ਜੋ ਰਾਤ ਉਸ ਦੇ ਕਮਰੇ ਵਿੱਚ ਰਿਹਾ ਦੱਸਿਆ ਜਾ ਰਿਹਾ ਅਤੇ ਉਹ ਸਵੇਰੇ ਹੀ ਕਮਰੇ ਵਿੱਚੋਂ ਚਲਾ ਗਿਆ ਸੀ। ਪੁਲੀਸ ਅੰਦਾਜ਼ਾ ਲਾ ਰਹੀ ਹੈ ਕਿ ਉਸ ਦਾ ਕਤਲ ਸੋਮਵਾਰ ਸਵੇਰੇ ਹੀ ਹੋ ਗਿਆ ਸੀ ਪਰ ਇਸ ਦਾ ਪਤਾ ਸੋਮਵਾਰ ਰਾਤ ਨੂੰ ਉਦੋਂ ਲੱਗਿਆ ਜਦੋਂ ਉਸ ਦੇ ਇੱਕ ਹੋਰ ਦੋਸਤ ਰਾਹੁਲ ਨੇ ਕਮਰੇ ਵਿਚ ਆ ਕੇ ਦੇਖਿਆ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਹੈ।
Posted inPatiala
Patiala ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਦੀ ਹੱਤਿਆ

