ਪੇਈਚਿੰਗ: ਚੀਨ ਦੇ ਹੂਨਾਨ ਸੂਬੇ ਵਿਚ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 26 ਵਿਅਕਤੀ ਮਾਰੇ ਗਏ ਅਤੇ 61 ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਅਨੁਸਾਰ ਇਹ ਧਮਾਕਾ ਸੋਮਵਾਰ ਦੁਪਹਿਰੇ ਲਿਊਯਾਂਗ ਸਥਿਤ ਹੁਆਸ਼ੇਂਗ ਫਾਇਰਵਰਕਸ ਮੈਨੂਫੈਕਚਰਿੰਗ ਐਂਡ ਡਿਸਪਲੇਅ ਕੰਪਨੀ ਵੱਲੋਂ ਚਲਾਈ ਜਾ ਰਹੀ ਫੈਕਟਰੀ ਵਿਚ ਹੋਇਆ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਘਟਨਾ ਦੀ ਵੀਡੀਓ ਵਿੱਚ ਵੱਡੇ ਪੱਧਰ ’ਤੇ ਲੱਗੀ ਹੋਈ ਅੱਗ ਨੂੰ ਦੇਖਿਆ ਜਾ ਸਕਦਾ ਸੀ। ਸੈਂਕੜਿਆਂ ਦੀ ਤਦਾਦ ਵਿੱਚ ਬਚਾਅ ਕਰਮੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
Posted inChina
ਚੀਨ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ; 26 ਮੌਤਾਂ

