Chess: Gukesh ਸੁਪਰ ਰੈਪਿਡ ਟੂਰਨਾਮੈਂਟ ’ਚ ਚੌਥੇ ਸਥਾਨ ’ਤੇ

Chess: Gukesh ਸੁਪਰ ਰੈਪਿਡ ਟੂਰਨਾਮੈਂਟ ’ਚ ਚੌਥੇ ਸਥਾਨ ’ਤੇ

ਵਾਰਸਾ (ਪੋਲੈਂਡ): ਆਲਮੀ ਚੈਂਪੀਅਨ ਡੀ ਗੁਕੇਸ਼ ਨੇ ਸੁਪਰ ਰੈਪਿਡ ਅਤੇ ਬਲਿਟਜ਼ ਟੂਰਨਾਮੈਂਟ ਦੇ ਰੈਪਿਡ ਵਰਗ ਦੇ ਨੌਵੇਂ ਅਤੇ ਆਖ਼ਰੀ ਗੇੜ ਵਿੱਚ ਅਮਰੀਕੀ ਗਰੈਂਡਮਾਸਟਰ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਸਾਂਝਾ ਚੌਥਾ ਸਥਾਨ ਹਾਸਲ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਗੁਕੇਸ਼ ਨੇ ਇਸ ਜਿੱਤ ਨਾਲ ਲੈਅ ਵਿੱਚ ਵਾਪਸੀ ਕੀਤੀ ਹੈ। ਰੈਪਿਡ ਵਰਗ ਤੋਂ ਬਾਅਦ ਹੁਣ ਬਲਿਟਜ਼ ਵਰਗ ਵਿੱਚ 18 ਗੇੜਾਂ ਦੀਆਂ ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ। ਦੂਜੇ ਪਾਸੇ ਅਮਰੀਕੀ ਖਿਡਾਰੀ ਹੈਂਸ ਮੋਕੇ ਨੀਮਨ 13 ਅੰਕਾਂ ਨਾਲ ਜੇਤੂ ਰਿਹਾ। ਨੀਮਨ ਨੇ ਹਮਵਤਨੀ ਵੇਸਲੀ ਸੋ ਨੂੰ ਇੱਕ ਅੰਕ ਨਾਲ ਪਛਾੜਿਆ।

Share: