Surrey ’ਚ ਗੋਲੀ ਮਾਰ ਕੇ ਕਾਰੋਬਾਰੀ ਦਾ ਕਤਲ

ਵੈਨਕੂਵਰ: ਸਰੀ ਦੇ ਬਿਜ਼ਨਸ ਸੈਂਟਰ ਵਿੱਚ ਆਪਣੇ ਦਫ਼ਤਰ ’ਚ ਬੈਠੇ ਕਾਰੋਬਾਰੀ 30 ਸਾਲਾ ਸਤਬੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗਰੋਹ ਨੇ ਲਈ ਹੈ। ਗਰੋਹ ਨੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੈਮ ਕੈਨੇਡਾ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਕਰੀਬੀ ਦੱਸਿਆ ਹੈ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਹਾ ਕਿ ਮਾਮਲਾ ਫ਼ਿਰੌਤੀ ਨਾਲ ਸਬੰਧਤ ਨਹੀਂ ਲੱਗਦਾ। ਪੁਲੀਸ ਅਨੁਸਾਰ ਉਹ ਮ੍ਰਿਤਕ ਦੇ ਪਰਿਵਾਰ ਤੋਂ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਤਾਂ ਕਿ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੈਮ ਦਾ ਬਿਜ਼ਨਸ ਸੈਂਟਰ ਵਿੱਚ ਦਫ਼ਤਰ ਸੀ, ਜਿੱਥੇ ਉਹ ਇਮੀਗ੍ਰੇਸ਼ਨ, ਪ੍ਰਾਪਰਟੀ ਡੀਲਰ ਅਤੇ ਹੋਰ ਕੰਮ ਕਰਦਾ ਸੀ।

Share: