IPL 2026: Sunrisers Hyderabad ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ

IPL 2026: Sunrisers Hyderabad ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾਇਆ

ਮੁੰਬਈ: ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਮੁੰਬਈ ਵੱਲੋਂ ਰਾਇਨ ਰਿਕਲਟਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 123 ਦੌੜਾਂ ਬਣਾਈਆਂ ਅਤੇ ਉਹ ਨਾਬਾਦ ਰਹੇ। ਵਿਲ ਜੈਕਸ ਨੇ 46 ਅਤੇ ਹਾਰਦਿਕ ਪਾਂਡਿਆ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਹੈਦਰਾਬਾਦ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਪ੍ਰਫੁੱਲ ਹਿੰਗੇ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਨਿਤੀਸ਼ ਕੁਮਾਰ ਰੈੱਡੀ, ਇਸ਼ਾਨ ਮਲਿੰਗਾ ਅਤੇ ਸਾਕਿਬ ਹੁਸੈਨ ਨੂੰ 1-1 ਵਿਕਟਾਂ ਮਿਲੀਆਂ।

244 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਅਤੇ 18.4 ਓਵਰਾਂ ਵਿੱਚ ਹੀ 4 ਵਿਕਟਾਂ ਗੁਆ ਕੇ 249 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਹੈਦਰਾਬਾਦ ਵੱਲੋਂ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਹੇਨਰਿਕ ਕਲਾਸਨ ਨੇ 65 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਦਕਿ ਅਭਿਸ਼ੇਕ ਸ਼ਰਮਾ ਨੇ 45 ਅਤੇ ਸਲਿਲ ਅਰੋੜਾ ਨੇ ਨਾਬਾਦ 30 ਦੌੜਾਂ ਬਣਾਈਆਂ। ਮੁੰਬਈ ਵੱਲੋਂ ਏ.ਐੱਮ. ਗਜ਼ਨਫ਼ਰ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਟ੍ਰੈਂਟ ਬੋਲਟ ਅਤੇ ਹਾਰਦਿਕ ਪਾਂਡਿਆ ਨੂੰ 1-1 ਵਿਕਟ ਮਿਲੀ।

ਸਕੋਰਕਾਰਡ (Full Scorecard)

ਮੁੰਬਈ ਇੰਡੀਅਨਜ਼ (ਬੱਲੇਬਾਜ਼ੀ):

ਵਿਲ ਜੈਕਸ: 46 (ਕੈਚ ਨਿਤੀਸ਼ ਕੁਮਾਰ ਰੈੱਡੀ, ਗੇਂਦ ਨਿਤੀਸ਼ ਕੁਮਾਰ ਰੈੱਡੀ)

ਰਾਇਨ ਰਿਕਲਟਨ: 123 ਨਾਬਾਦ

ਸੂਰਿਆਕੁਮਾਰ ਯਾਦਵ: 5 (ਕੈਚ ਅਭਿਸ਼ੇਕ ਸ਼ਰਮਾ, ਗੇਂਦ ਈਸ਼ਾਨ ਮਲਿੰਗਾ)

ਨਮਨ ਧੀਰ: 22 (ਕੈਚ ਹਰਸ਼ ਦੂਬੇ, ਗੇਂਦ ਪ੍ਰਫੁੱਲ ਹਿੰਗੇ)

ਹਾਰਦਿਕ ਪਾਂਡਿਆ: 31 (ਕੈਚ ਹੇਨਰਿਕ ਕਲਾਸਨ, ਗੇਂਦ ਸਾਕਿਬ ਹੁਸੈਨ)

ਤਿਲਕ ਵਰਮਾ: 7 (ਕੈਚ ਹੇਨਰਿਕ ਕਲਾਸਨ, ਗੇਂਦ ਪ੍ਰਫੁੱਲ ਹਿੰਗੇ)

ਰੋਬਿਨ ਮਿੰਜ਼: 1 ਨਾਬਾਦ

ਕੁੱਲ ਸਕੋਰ: 243/5 (20.0 ਓਵਰ)

ਸਨਰਾਈਜ਼ਰਜ਼ ਹੈਦਰਾਬਾਦ (ਗੇਂਦਬਾਜ਼ੀ):

ਪੈਟ ਕਮਿਨਜ਼: 4 ਓਵਰ, 39 ਦੌੜਾਂ, 0 ਵਿਕਟ

ਪਰਫੁੱਲ ਹਿੰਗੇ: 4 ਓਵਰ, 54 ਦੌੜਾਂ, 2 ਵਿਕਟਾਂ

ਇਸ਼ਾਨ ਮਲਿੰਗਾ: 4 ਓਵਰ, 29 ਦੌੜਾਂ, 1 ਵਿਕਟ

ਹਰਸ਼ ਦੂਬੇ: 3 ਓਵਰ, 50 ਦੌੜਾਂ, 0 ਵਿਕਟ

ਸਾਕਿਬ ਹੁਸੈਨ: 3 ਓਵਰ, 39 ਦੌੜਾਂ, 1 ਵਿਕਟ

ਨਿਤੀਸ਼ ਕੁਮਾਰ ਰੈੱਡੀ: 2 ਓਵਰ, 31 ਦੌੜਾਂ, 1 ਵਿਕਟ

ਸਨਰਾਈਜ਼ਰਜ਼ ਹੈਦਰਾਬਾਦ (ਬੱਲੇਬਾਜ਼ੀ):

ਅਭਿਸ਼ੇਕ ਸ਼ਰਮਾ: 45 (ਕੈਚ ਟ੍ਰੈਂਟ ਬੋਲਟ, ਗੇਂਦ ਏ.ਐੱਮ. ਗਜ਼ਨਫ਼ਰ)

ਟ੍ਰੈਵਿਸ ਹੈੱਡ: 76 (ਕੈਚ ਵਿਲ ਜੈਕਸ, ਗੇਂਦ ਹਾਰਦਿਕ ਪਾਂਡਿਆ)

ਈਸ਼ਾਨ ਕਿਸ਼ਨ: 0 (ਬੋਲਡ ਏ.ਐੱਮ. ਗਜ਼ਨਫ਼ਰ)

ਹੇਨਰਿਕ ਕਲਾਸਨ: 65 ਨਾਬਾਦ

ਨਿਤੀਸ਼ ਕੁਮਾਰ ਰੈੱਡੀ: 21 (ਕੈਚ ਸੂਰਿਆਕੁਮਾਰ ਯਾਦਵ, ਗੇਂਦ ਟ੍ਰੈਂਟ ਬੋਲਟ)

ਸਲਿਲ ਅਰੋੜਾ: 30 ਨਾਬਾਦ

ਕੁੱਲ ਸਕੋਰ: 249/4 (18.4 ਓਵਰ)

ਮੁੰਬਈ ਇੰਡੀਅਨਜ਼ (ਗੇਂਦਬਾਜ਼ੀ):

ਟ੍ਰੈਂਟ ਬੋਲਟ: 4 ਓਵਰ, 41 ਦੌੜਾਂ, 1 ਵਿਕਟ

ਜਸਪ੍ਰੀਤ ਬੁਮਰਾਹ: 4 ਓਵਰ, 54 ਦੌੜਾਂ, 0 ਵਿਕਟ

ਵਿਲ ਜੈਕਸ: 1 ਓਵਰ, 19 ਦੌੜਾਂ, 0 ਵਿਕਟ

ਏ.ਐੱਮ. ਗਜ਼ਨਫ਼ਰ: 4 ਓਵਰ, 51 ਦੌੜਾਂ, 2 ਵਿਕਟਾਂ

ਅਸ਼ਵਨੀ ਕੁਮਾਰ: 2 ਓਵਰ, 41 ਦੌੜਾਂ, 0 ਵਿਕਟ

ਹਾਰਦਿਕ ਪਾਂਡਿਆ: 3.4 ਓਵਰ, 39 ਦੌੜਾਂ, 1 ਵਿਕਟ

Share: