ਨਿੰਗਬੋ (ਚੀਨ): ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਮੋਢੇ ਦੀ ਸੱਟ ਕਾਰਨ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚੋਂ ਨਾਂ ਵਾਪਸ ਲੈ ਲਿਆ ਹੈ। ਕੋਚ ਤਨ ਕਿਮ ਹੇਰ ਨੇ ਪੁਸ਼ਟੀ ਕੀਤੀ ਕਿ ਸਾਤਵਿਕ ਹਾਲੇ ਵੀ ਦਰਦ ਮਹਿਸੂਸ ਕਰ ਰਿਹਾ ਹੈ, ਜਿਸ ਕਾਰਨ ਉਹ ਇਸ ਹਫ਼ਤੇ ਨਹੀਂ ਖੇਡ ਸਕੇਗਾ। ਇਹ ਜੋੜੀ 2023 ਦੀ ਚੈਂਪੀਅਨ ਸੀ ਅਤੇ ਉਸ ਦੇ ਹਟਣ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਭਾਰਤੀ ਚੁਣੌਤੀ ਦੀ ਅਗਵਾਈ ਲੈਅ ਵਿੱਚ ਚੱਲ ਰਹੇ ਲਕਸ਼ੈ ਸੇਨ ਅਤੇ ਤਜਰਬੇਕਾਰ ਪੀ ਵੀ ਸਿੰਧੂ ਕਰਨਗੇ। ਭਾਰਤ ਪਿਛਲੇ 61 ਸਾਲਾਂ ਤੋਂ ਇਸ ਮਹਾਦੀਪੀ ਮੁਕਾਬਲੇ ਵਿੱਚ ਸਿੰਗਲਜ਼ ਖ਼ਿਤਾਬ ਦੀ ਉਡੀਕ ਕਰ ਰਿਹਾ ਹੈ। ਸਾਲ 1965 ਵਿੱਚ ਦਿਨੇਸ਼ ਖੰਨਾ ਨੇ ਆਖ਼ਰੀ ਵਾਰ ਪੁਰਸ਼ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਆਲ ਇੰਗਲੈਂਡ ਚੈਂਪੀਅਨਸ਼ਿਪ ਦਾ ਉਪ ਜੇਤੂ ਲਕਸ਼ੈ ਸੇਨ ਆਪਣੇ ਪਹਿਲੇ ਮੈਚ ਵਿੱਚ ਹਾਂਗਕਾਂਗ ਦੇ ਲੀ ਚਿਊਕ ਯੀਊ ਨਾਲ ਭਿੜੇਗਾ। ਇਸੇ ਤਰ੍ਹਂ ਯੂਰੋਪੀਅਨ ਦੌਰੇ ਤੋਂ ਬਾਅਦ ਵਾਪਸੀ ਕਰ ਰਹੀ ਸਿੰਧੂ ਮਲੇਸ਼ੀਆ ਦੀ ਵੋਂਗ ਲਿੰਗ ਚਿੰਗ ਖ਼ਿਲਾਫ਼ ਕੋਰਟ ’ਤੇ ਉਤਰੇਗੀ।
Posted inChina
Satwik-Chirag ਨੇ Asia Championship ’ਚੋਂ ਨਾਂ ਵਾਪਸ ਲਿਆ

