Meenakshi ਅਤੇ Jasmine Asian Boxing Championship ਦੇ Semi-Finals ‘ਚ

Meenakshi ਅਤੇ Jasmine Asian Boxing Championship ਦੇ Semi-Finals ‘ਚ

ਉਲਾਨਬਟੋਰ (ਮੰਗੋਲੀਆ): ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੂਡਾ ਅਤੇ ਜੈਸਮੀਨ ਲਾਂਬੋਰੀਆ ਨੇ ਅੱਜ ਸੈਮੀ ਫਾਈਨਲ ਵਿੱਚ ਪਹੁੰਚ ਕੇ ਆਪਣੇ ਤਗ਼ਮੇ ਪੱਕੇ ਕਰ ਲਏ ਹਨ। ਇਨ੍ਹਾਂ ਦੀ ਜਿੱਤ ਨਾਲ ਮਹਿਲਾ ਵਰਗ ਵਿੱਚ ਭਾਰਤ ਦੀਆਂ ਸਾਰੀਆਂ ਮੁੱਕੇਬਾਜ਼ਾਂ ਦੇ ਤਗ਼ਮੇ ਯਕੀਨੀ ਹੋ ਗਏ ਹਨ। ਮੀਨਾਕਸ਼ੀ (48 ਕਿਲੋ) ਨੇ ਜਪਾਨ ਦੀ ਯੂਕਾ ਸਦਾਮਾਤਸੂ ਨੂੰ ਸਰਬਸੰਮਤੀ ਵਾਲੇ ਫ਼ੈਸਲੇ ਤਹਿਤ 5-0 ਨਾਲ ਹਰਾਇਆ। ਜੈਸਮੀਨ (57 ਕਿਲੋ) ਨੇ ਵੀ ਲੈਅ ਬਰਕਰਾਰ ਰੱਖਦਿਆਂ ਚੀਨ ਦੀ ਜ਼ੀਯੀ ਚੇਨ ’ਤੇ 5-0 ਦੀ ਇਕਪਾਸੜ ਜਿੱਤ ਦਰਜ ਕੀਤੀ। ਪੁਰਸ਼ ਵਰਗ ਵਿੱਚ ਵੀ ਭਾਰਤੀ ਮੁੱਕੇਬਾਜ਼ਾਂ ਨੇ ਦਬਦਬਾ ਬਣਾਈ ਰੱਖਿਆ। ਲੋਕੇਸ਼ (85 ਕਿਲੋ) ਨੇ ਕੋਰੀਆ ਦੇ ਗਿਚਾਏ ਕਿਮ ਅਤੇ ਆਕਾਸ਼ (75 ਕਿਲੋ) ਨੇ ਤੁਰਕਮੇਨਿਸਤਾਨ ਦੇ ਯਹਲਾਸ ਬਾਗਤਯਾਰੋਵ ਨੂੰ 5-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਹਰਸ਼ ਚੌਧਰੀ (90 ਕਿਲੋ) ਨੇ ਕਿਰਗਿਜ਼ ਗਣਰਾਜ ਦੇ ਤਿਨਿਸਤਾਨ ਅਲੀਬਾਏਵ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਹੁਣ ਭਾਰਤ ਦੇ ਕੁੱਲ ਛੇ ਮੁੱਕੇਬਾਜ਼ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ; ਹਾਲਾਂਕਿ ਅੰਕੁਸ਼ (80 ਕਿਲੋ) ਨੂੰ ਜੌਰਡਨ ਦੇ ਹੁਸੈਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

Share: