ਕਈ ਸ਼ਹਿਰਾਂ ‘ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ…
ਪਾਕਿਸਤਾਨ ‘ਚ ਜਲਦ ਦੂਰ ਹੋਵੇਗੀ ਬਿਜਲੀ ਦੀ ਸਮੱਸਿਆ
ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
900 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, 3 ਪੰਜਾਬੀਆਂ ਦੀ ਮੌਤ
ਰਾਮ ਰਹੀਮ ਨੇ ਤਲਵਾਰ ਨਾਲ ਕੇਕ ਕੱਟ ਕੇ ਮਨਾਇਆ ਪੈਰੋਲ ਦਾ ਜਸ਼ਨ
ਸੂਬੇ ‘ਚ ਹੁਣ ਸਸਤਾ ਹੋ ਸਕਦਾ ਹੈ ਰੇਤਾ ਅਤੇ ਬਜਰੀ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਦੀ ਵਿਜਿਟ ਕਰਵਾਉਣ ਦਾ ਫੈਸਲਾ
ਨਸ਼ਿਆਂ ਖਿਲਾਫ ਜੰਗ: 241 ਨਸ਼ਾ ਤਸਕਰ ਹੈਰੋਇਨ,ਅਫੀਮ,ਡਰੱਗ ਮਨੀ ਸਮੇਤ ਗ੍ਰਿਫਤਾਰ
ਪੰਜਾਬ ਦੀ ਅਫ਼ਸਰਸ਼ਾਹੀ ਨੂੰ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ‘ਤੇ ਭੁਗਤਣਾ ਪੈ ਰਿਹੈ ਖਮਿਆਜ਼ਾ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਮਾਰਚ 26 ਨੂੰ
ਹੁਣ ਰੇਲਵੇ ‘ਚ ਨਹੀਂ ਰਹੇਗਾ ਵੇਟਿੰਗ ਟਿਕਟ ਦਾ ਝਮੇਲਾ
ਪੱਤਰਕਾਰ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਹਰਦਿਆਲ ਕੰਬੋਜ ਨੂੰ ਰਾਹਤ
ਪੰਜਾਬ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲੱਗਾ ਦਿੱਤੀ ਹੈ। ਦਰਅਸਲ ਰਾਜਪੁਰਾ ਵਿਖੇ ਹੀ ਇੱਕ ਪੱਤਰਕਾਰ ਦੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹਰਦਿਆਲ ਸਿੰਘ ਕੰਬੋਜ ‘ਤੇ ਸਿਆਸੀ ਰੰਜਿਸ਼ ਤਹਿਤ ਕੇਸ ਦਰਜ਼ ਕਰਵਾ ਦਿੱਤਾ ਗਿਆ ਸੀ।
ਪੰਜਾਬ-ਹਰਿਆਣਾ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਾਫ ਕਿਹਾ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਅਤੇ ਉਹ ਦੋ ਹਫ਼ਤੇ ਵਿੱਚ ਆਪਣੀ ਸਹੂਲਤ ਦੇ ਮੁਤਾਬਕ ਜਾਂਚ ਅਫ਼ਸਰ ਦੇ ਕੋਲ ਜਾ ਕੇ ਜਾਂਚ ਵਿੱਚ ਸ਼ਾਮਲ ਹੋਣ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਦਰਜ ਕੀਤੇ ਇਸ ਕੇਸ ਵਿੱਚ ਕੋਈ ਜ਼ਿਆਦਾ ਵਜ਼ਨ ਨਹੀਂ ਸਮਝਿਆ ਕਿਉਂਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਨੇ 40 ਮਹੀਨੇ ਪਹਿਲਾਂ ਦਾ ਵਾਕਿਆ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਦੱਸਿਆ ਸੀ। ਪੰਜਾਬ-ਹਰਿਆਣਾ ਹਾਈਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਨਾਲ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਵੱਡੀ ਰਾਹਤ ਜ਼ਰਰ ਮਿਲੀ ਹੈ।ਪੰਜਾਬ-ਹਰਿਅਣਾ ਹਾੲਕੋਰਟ ਦੇ ਵੱਲੋਂ ਰਾਹਤ ਮਿਲਣ ਤੋਂ ਬਾਅਦ ਹਰਦਿਆਲ ਸਿੰਘ ਕੰਬੋਜ ਦਾ ਕਹਿਣੈ ਕਿ ਉਨ੍ਹਾਂ ਨੂੰ ਹਾਈਕੋਰਟ ‘ਤੇ ਅਤੇ ਉਸ ਪਰਮਾਤਮਾ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਹੈ ਅਸੀਂ ਪਹਿਲੇ ਦਿਨ ਤੋਂ ਇਹ ਹਾਲ ਦੁਹਾਈ ਦੇ ਰਹੇ ਹਾਂ ਕਿ ਇਹ ਕੇਸ ਗ਼ਲਤ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰਦਿਆਲ ਸਿੰਘ ਕੰਬੋਜ ਵੱਲੋਂ ਪੇਸ਼ ਹੋਈ ਐਡਵੋਕੇਟ ਦੀ ਟੀਮ ਦੇ ਸੀਨੀਅਰ ਮੈਂਬਰ ਨੇ ਕਿਹ ਕਿ ਹਾਈਕੋਰਟ ਨੇ ਇਸ ਗੱਲ ਨੂੰ ਬੇਹਦ ਗੰਭੀਰਤਾ ਨਾਲ ਲਿਆ ਕਿ ਇਸ ਕੇਸ ਵਿੱਚ ਸਿਆਸਤ ਕੀਤੀ ਗਈ ਹੈ ।ਵਕੀਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਦਾ ਹਰਦਿਆਲ ਸਿੰਘ ਕੰਬੋਜ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਸੀ ਪਰ ਫਿਰ ਵੀ ਅਜਿਹਾ ਕੇਸ ਦਰਜ ਕਰਨਾ ਮੰਦਭਾਗਾ ਹੈ।
ਰਾਜਪੁਰਾ ਵਿੱਚ ਖੁਦਕੁਸ਼ੀ ਕਰਨ ਵਾਲੇ ਇੱਕ ਯੂ-ਟਿਊਬ ਦੇ ਪੱਤਰਕਾਰ ‘ਤੇ ਪਹਿਲਾਂ ਵੀ ਪਿਛਲੇ ਸਾਲਾਂ ਵਿੱਚ ਇੱਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਈ ਕੇਸ ਬਲੈਕਮੇਲੰਿਗ ਦੇ ਵੀ ਦਰਜ ਹਨ। ਇਹ ਬਕਾਇਦਾ ਤੌਰ ‘ਤੇ ਪੁਲਿਸ ਰਿਕਾਰਡ ਵਿੱਚ ਹਨ। ਇੱਥੋਂ ਤੱਕ ਕਿ ਜਲੰਧਰ ਅੰਬਾਲਾ ਵਿਖੇ ਵੀ ਦੋ ਕੇਸ ਦਰਜ ਕੀਤੇ ਗਏ ਹਨ ਅਤੇ ਘੱਟੋ-ਘੱਟ 8 ਤੋਂ ਵੱਧ ਕੇਸ ਰਾਜਪੁਰਾ ਵਿੱਚ ਵੀ ਦਰਜ ਕੀਤੇ ਗਏ ਹਨ।
ਐਡਵੋਕੇਟ ਦੀ ਟੀਮ ਨੇ ਇਹ ਗੱਲ ਵੀ ਮਾਣਯੋਗ ਹਾਈਕੋਰਟ ਦੇ ਸਾਹਮਣੇ ਲਿਆਂਦੀ ਹੈ। ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਵੀ ਇੱਕ ਅਜਿਹਾ ਹੀ ਕੇਸ ਹੋਇਆ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਨੇ ਸਿੱਧੇ ਤੌਰ ‘ਤੇ ਤਿੰਨ ਪੁਲਸ ਅਧਿਕਾਰੀਆਂ ਦਾ ਨਾਮ ਲਿਆ ਸੀ ਅਤੇ ਵੀਡਿਓ ਸ਼ੇਅਰ ਕੀਤੀ ਸੀ ਪਰ ਪਟਿਆਲਾ ਪੁਲਿਸ ਨੇ ਉਸ ਸਮੇਂ ਇਹ ਕਿਹਾ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ‘ਤੇ ਇੱਕ ਦਰਜਨ ਕੇਸ ਦਰਜ ਹਨ। ਇਸ ਲਈ ਅਫ਼ਸਰਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਹਰਦਿਆਲ ਸਿੰਘ ਕੰਬੋਜ ਦੇ ਕੇਸ ਵਿੱਚ ਬਿਲਕੁੱਲ ਉਲਟ ਕੀਤਾ ਗਿਆ ।