ਪੁਣਛ ਵਿੱਚ ਕੰਟਰੋਲ ਰੇਖਾ ਨੇੜਿਓਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ

ਜੰਮੂ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜਿਓਂ ਅੱਜ 26 ਸਾਲਾ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਤਣਾਅ ਅਤੇ ਸਰਹੱਦਾਂ ’ਤੇ ਲਗਪਗ ਰੋਜ਼ਾਨਾ ਹੋ ਰਹੀ ਗੋਲੀਬੰਦੀ ਦੀ ਉਲੰਘਣਾ…
ਕੇਦਾਰਨਾਥ: ਘੋੜਿਆਂ ਤੇ ਖੱਚਰਾਂ ਦੀ ਆਵਾਜਾਈ ’ਤੇ 24 ਘੰਟਿਆਂ ਲਈ ਰੋਕ

ਕੇਦਾਰਨਾਥ: ਘੋੜਿਆਂ ਤੇ ਖੱਚਰਾਂ ਦੀ ਆਵਾਜਾਈ ’ਤੇ 24 ਘੰਟਿਆਂ ਲਈ ਰੋਕ

ਦੇਹਰਾਦੂਨ : ਉੱਤਰਾਖੰਡ ਸਰਕਾਰ ਨੇ ਕੇਦਾਰਨਾਥ ਪੈਦਲ ਮਾਰਗ ’ਤੇ ਦੋ ਦਿਨਾਂ ’ਚ 14 ਘੋੜਿਆਂ ਤੇ ਖੱਚਰਾਂ ਦੀ ਭੇਤ-ਭਰੀ ਬਿਮਾਰੀ ਕਾਰਨ ਮੌਤ ਮਗਰੋਂ ਇਨ੍ਹਾਂ ਦੀ ਆਵਾਜਾਈ ’ਤੇ 24 ਘੰਟਿਆਂ ਲਈ ਰੋਕ ਲਾ ਦਿੱਤੀ ਹੈ। ਪਸ਼ੂ ਪਾਲਣ ਵਿਭਾਗ ਦੇ ਸਕੱਤਰ ਬੀਵੀਆਰਸੀ ਪੁਰਸ਼ੋਤਮ ਨੇ…
ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣਾਂ ਰੱਦ, ਕੁਝ ਡਾਈਵਰਟ

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣਾਂ ਰੱਦ, ਕੁਝ ਡਾਈਵਰਟ

ਅੰਮ੍ਰਿਤਸਰ : ਸਰਕਾਰ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਖਿਲਾਫ਼ ਕੀਤੇ ‘ਅਪਰੇਸ਼ਨ ਸਿੰਦੂਰ’ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਕੁਝ ਉਡਾਣਾਂ ਰੱਦ ਜਦੋਂਕਿ ਕੁਝ ਨੂੰ ਹੋਰਨਾਂ ਥਾਵਾਂ ’ਤੇ ਡਾਇਵਰਟ ਕਰ ਦਿੱਤਾ ਗਿਆ ਹੈ।…
ਦਿਲਜੀਤ ਦੋਸਾਂਝ ਨੇ Met Gala ਵਿਚ ਸ਼ਾਹੀ ਪੰਜਾਬੀ ਵਿਰਾਸਤੀ ਪਹਿਰਵਾ ਪਾਇਆ

ਦਿਲਜੀਤ ਦੋਸਾਂਝ ਨੇ Met Gala ਵਿਚ ਸ਼ਾਹੀ ਪੰਜਾਬੀ ਵਿਰਾਸਤੀ ਪਹਿਰਵਾ ਪਾਇਆ

ਨਵੀਂ ਦਿੱਲੀ :  ਦਿਲ ਲੁਮੀਨਾਟੀ ਟੂਰ ਤੋਂ ਮਹੀਨਿਆਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਟ ਗਾਲਾ 2025 ਦੇ ਨੀਲੇ ਕਾਰਪੇਟ ’ਤੇ ਪਟਿਆਲਾ ਦੇ ਮਹਾਰਾਜਾ ਨੂੰ ਸ਼ਰਧਾਂਜਲੀ ਵਜੋਂ ਇਕ ਸ਼ਾਹੀ ਸਫੇਦ ਪਹਿਰਾਵੇ ਵਿਚ ਪੁੱਜਿਆ। ਇਹ ਪਹਿਰਾਵਾ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੂੰਗ ਦੁਆਰਾ ਡਿਜ਼ਾਈਨ…
ਬਰੈਂਪਟਨ ’ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ ’ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ : ਪੀਲ ਪੁਲੀਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ…
ਇਜ਼ਰਾਈਲ ਨੇ ਸਮੁੱਚੇ ਗਾਜ਼ਾ ’ਤੇ ਕਬਜ਼ੇ ਦੀ ਨਵੀਂ ਯੋਜਨਾ ਬਣਾਈ

ਇਜ਼ਰਾਈਲ ਨੇ ਸਮੁੱਚੇ ਗਾਜ਼ਾ ’ਤੇ ਕਬਜ਼ੇ ਦੀ ਨਵੀਂ ਯੋਜਨਾ ਬਣਾਈ

ਤਲ ਅਵੀਵ : ਇਜ਼ਰਾਈਲ ਨੇ ਪੂਰੀ ਗਾਜ਼ਾ ਪੱਟੀ ’ਤੇ ਕਬਜ਼ਾ ਕਰਨ ਅਤੇ ਅਣਮਿੱਥੇ ਸਮੇਂ ਲਈ ਉੱਥੇ ਟਿਕੇ ਰਹਿਣ ਦੀ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਦੋ ਇਜ਼ਰਾਇਲੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੇ ਇਹ ਯੋਜਨਾ ਲਾਗੂ ਹੋ ਜਾਂਦੀ ਹੈ ਤਾਂ…
ਭਾਰਤ ਤੇ ਪਾਕਿਸਤਾਨ ਸੰਜਮ ਨਾਲ ਕੰਮ ਲੈਣ, ਫੌਜੀ ਟਕਰਾਅ ਮਸਲੇ ਦਾ ਹੱਲ ਨਹੀਂ: ਗੁਟੇਰੇਜ਼

ਭਾਰਤ ਤੇ ਪਾਕਿਸਤਾਨ ਸੰਜਮ ਨਾਲ ਕੰਮ ਲੈਣ, ਫੌਜੀ ਟਕਰਾਅ ਮਸਲੇ ਦਾ ਹੱਲ ਨਹੀਂ: ਗੁਟੇਰੇਜ਼

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨ ਵਿਚ ਵਧਦੇ ਫੌਜੀ ਟਕਰਾਅ ’ਤੇ ਫ਼ਿਕਰ ਜਤਾਇਆ ਹੈ। ਯੂਐੱਨ ਮੁਖੀ ਨੇ ਦੋਵਾਂ ਗੁਆਂਢੀ ਮੁਲਕਾਂ ਨੂੰ ‘ਸੰਜਮ ਨਾਲ ਕੰਮ ਲੈਣ ਤੇ ਤਣਾਅ ਘਟਾਉਣ’…
ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਕੋਲ ਰੋਸ ਜਤਾਇਆ

ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਕੋਲ ਰੋਸ ਜਤਾਇਆ

ਨਵੀਂ ਦਿੱਲੀ : ਭਾਰਤ ਨੇ ਕੈਨੇਡਾ ਵਿਚ ਖਾਲਿਸਤਾਨੀ ਅਨਸਰਾਂ ਤੇ ਸਮਰਥਕਾਂ ਵੱਲੋਂ ਕਰਵਾਈ ਭਾਰਤ ਵਿਰੋਧੀ ਪਰੇਡ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਕੋਲ ਸਖ਼ਤ ਰੋਸ ਜਤਾਇਆ ਹੈ। ਇਸ ਪਰੇਡ ਵਿੱਚ 8,00,000 ਹਿੰਦੂਆਂ ਨੂੰ ਭਾਰਤ ਵਾਪਸ ਭੇਜਣ ਦੀ ਮੰਗ…
ਭਾਰਤ ਪਾਕਿ ਤਣਾਅ: ਕੌਮਾਂਤਰੀ ਏਅਰਲਾਈਨਾਂ ਉਡਾਣਾਂ ਦੇ ਰੂਟ ਬਦਲਣ ਲੱਗੀਆਂ

ਭਾਰਤ ਪਾਕਿ ਤਣਾਅ: ਕੌਮਾਂਤਰੀ ਏਅਰਲਾਈਨਾਂ ਉਡਾਣਾਂ ਦੇ ਰੂਟ ਬਦਲਣ ਲੱਗੀਆਂ

ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀਆਂ ਭਾਰਤ ਤੇ ਪਾਕਿਸਤਾਨ ਵਿਚ ਵਧਣੀ ਤਲਖੀ ਦਰਮਿਆਨ ਏਅਰ ਫਰਾਂਸ ਤੇ ਜਰਮਨੀ ਦੀ ਲੁਫਾਂਸਾ ਸਣੇ ਕੁਝ ਆਲਮੀ ਏਅਰਲਾਈਨਾਂ ਆਪਣੇ ਨਿਰਧਾਰਿਤ ਰੂਟ ਬਦਲਣ ਲੱਗੀਆਂ ਹਨ। ਇਨ੍ਹਾਂ ਏਅਰਲਾਈਨਾਂ ਨੇ ਪਾਕਿਸਤਾਨ ਦਾ ਹਵਾਈ…
ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਚੀਨ ਹਮੇਸ਼ਾ ਪਾਕਿ ਨਾਲ: ਚੀਨੀ ਰਾਜਦੂਤ

ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਚੀਨ ਹਮੇਸ਼ਾ ਪਾਕਿ ਨਾਲ: ਚੀਨੀ ਰਾਜਦੂਤ

ਇਸਲਾਮਾਬਾਦ : ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਨੂੰ ਲੈ ਕੇ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਬਣੇ ਹੋਏ ਤਣਾਅ ਦੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (Pakistan President Asif Ali Zardari) ਨਾਲ ਮੁਲਾਕਾਤ ਦੌਰਾਨ ਚੀਨੀ ਰਾਜਦੂਤ ਜਿਆਂਗ ਜ਼ੈਦੋਂਗ (Chinese Ambassador…
ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਮਾਸਕੋ : ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਤਣਾਅ ਦੇ ਦੌਰਾਨ ਪਾਕਿਸਤਾਨ ਦੇ ਰੂਸ ਵਿਚਲੇ ਰਾਜਦੂਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਭਾਰਤ ਨੇ ਉਨ੍ਹਾਂ ਦੇ ਮੁਲਕ ਉਤੇ ਹਮਲਾ ਕੀਤਾ ਜਾਂ ਇਸ ਦੇ ਅਹਿਮ…
ਟਰੰਪ ਨੇ ਹੁਣ ਵਿਦੇਸ਼ੀ ਫਿਲਮਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ 100% ਟੈਕਸ ਲਾਉਣ ਦੀ ਧਮਕੀ

ਟਰੰਪ ਨੇ ਹੁਣ ਵਿਦੇਸ਼ੀ ਫਿਲਮਾਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ 100% ਟੈਕਸ ਲਾਉਣ ਦੀ ਧਮਕੀ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਆਪਣੀ ਟੈਰਿਫ ਜੰਗ ਵਿੱਚ ਇੱਕ ਨਵਾਂ ਮੋਰਚਾ ਖੋਲ੍ਹ ਰਹੇ ਹਨ, ਜਿਸ ਤਹਿਤ ਉਨ੍ਹਾਂ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਗੱਲ ਐਤਵਾਰ ਰਾਤ ਨੂੰ…
ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਪਹਿਲਾਂ ਬਾਜ਼ਾਰਾਂ ਵਿਚ ਉਤਰਾਅ-ਚੜ੍ਹਾਅ ਜਾਰੀ

ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਪਹਿਲਾਂ ਬਾਜ਼ਾਰਾਂ ਵਿਚ ਉਤਰਾਅ-ਚੜ੍ਹਾਅ ਜਾਰੀ

ਮੁੰਬਈ : ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਗਿਰਾਵਟ ਆਈ, ਕਿਉਂਕਿ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫੈਸਲੇ ਤੋਂ ਇਕ ਦਿਨ ਪਹਿਲਾਂ ਸਾਈਡਲਾਈਨ ’ਤੇ ਰਹਿਣਾ ਠੀਕ ਸਮਝ ਰਹੇ ਹਨ। ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ ਬੀਐੱਸਈ…
ਪਾਕਿਸਤਾਨ ਵੱਲੋਂ ਲਗਾਤਾਰ 12ਵੀਂ ਰਾਤ ਗੋਲੀਬੰਦੀ ਦੀ ਉਲੰਘਣਾ, ਕੰਟਰੋਲ ਰੇਖਾ ਦੇ ਨਾਲ 8 ਸੈਕਟਰਾਂ ’ਚ ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਵੱਲੋਂ ਲਗਾਤਾਰ 12ਵੀਂ ਰਾਤ ਗੋਲੀਬੰਦੀ ਦੀ ਉਲੰਘਣਾ, ਕੰਟਰੋਲ ਰੇਖਾ ਦੇ ਨਾਲ 8 ਸੈਕਟਰਾਂ ’ਚ ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ

ਜੰਮੂ : ਪਾਕਿਸਤਾਨੀ ਫੌਜਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਗੋਲੀਬੰਦੀ ਦੀ ਉਲੰਘਣਾ ਜਾਰੀ ਰੱਖੀ ਤੇ ਕਈ ਸੈਕਟਰਾਂ ਵਿੱਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ…
ਕਾਂਗਰਸ ਅੱਗੇ ਝੁਕਦਿਆਂ ਕੇਂਦਰ ਨੇ ਜਾਤੀ ਜਨਗਣਨਾ ਦਾ ਹੁਕਮ ਦਿੱਤਾ: ਸੁਰਜੇਵਾਲਾ

ਕਾਂਗਰਸ ਅੱਗੇ ਝੁਕਦਿਆਂ ਕੇਂਦਰ ਨੇ ਜਾਤੀ ਜਨਗਣਨਾ ਦਾ ਹੁਕਮ ਦਿੱਤਾ: ਸੁਰਜੇਵਾਲਾ

ਪਟਨਾ : ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵਿਰੋਧੀ ਧਿਰ ਦੇ ‘ਮਜ਼ਬੂਤ ਅਹਿਦ’ ਅਤੇ ਦਲਿਤ ਵਰਗ ਦੀ ਤਾਕਤ ਅੱਗੇ ਝੁਕਦਿਆਂ ਅਗਲੀ ਜਨਗਣਨਾ ’ਚ ਜਾਤੀ ਗਣਨਾ ਨੂੰ ਵੀ ਸ਼ਾਮਲ ਕਰਨ ਦਾ…
ਲੋਕਾਂ ਨੂੰ ਚਨਾਬ ਤੋਂ ਦੂਰ ਰਹਿਣ ਦੀ ਚਿਤਾਵਨੀ

ਲੋਕਾਂ ਨੂੰ ਚਨਾਬ ਤੋਂ ਦੂਰ ਰਹਿਣ ਦੀ ਚਿਤਾਵਨੀ

ਜੰਮੂ : ਜੰਮੂ ਕਸ਼ਮੀਰ ਪੁਲੀਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਖਨੂਰ ਸੈਕਟਰ ’ਚ ਚਨਾਬ ਦਰਿਆ ਪੈਦਲ ਪਾਰ ਕਰਨ ਦੀ ਕੋਤਾਹੀ ਨਾ ਕਰਨ। ਪਿਛਲੇ ਕੁਝ ਦਿਨਾਂ ’ਚ ਪਾਣੀ ਦਾ ਪੱਧਰ ਘਟਣ ਕਰਕੇ ਸੈਂਕੜੇ ਲੋਕ ਦਰਿਆ ’ਚ ਸੋਨੇ-ਚਾਂਦੀ ਦੇ ਗਹਿਣਿਆਂ…
ਟੈਕਸਾਂ ਬਾਰੇ ਅਮਰੀਕਾ ਨਾਲ ਫ਼ੌਰੀ ਗੱਲਬਾਤ ਹੋਵੇ: ਰਾਹੁਲ

ਟੈਕਸਾਂ ਬਾਰੇ ਅਮਰੀਕਾ ਨਾਲ ਫ਼ੌਰੀ ਗੱਲਬਾਤ ਹੋਵੇ: ਰਾਹੁਲ

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸਾਂ ’ਚ ਬਦਲਾਅ ਦਾ ਐਲਾਨ ਕੀਤੇ ਜਾਣ ਮਗਰੋਂ ਹੁਣ ਭਾਰਤ ਸਰਕਾਰ ਨੂੰ ਅਮਰੀਕਾ ਨਾਲ ਫ਼ੌਰੀ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਇਕ ਬਿਹਤਰ ਸਮਝੌਤਾ ਕਰਨ…
ਵਕਫ਼ ਸੋਧ ਐਕਟ: ਨਵੇਂ ਚੀਫ ਜਸਟਿਸ ਦੀ ਅਗਵਾਈ ਹੇਠ 15 ਨੂੰ ਹੋਵੇਗੀ ਸੁਣਵਾਈ

ਵਕਫ਼ ਸੋਧ ਐਕਟ: ਨਵੇਂ ਚੀਫ ਜਸਟਿਸ ਦੀ ਅਗਵਾਈ ਹੇਠ 15 ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਵਕਫ਼ ਸੋਧ ਐਕਟ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਮਨੋਨੀਤ ਚੀਫ ਜਸਟਿਸ ਬੀਆਰ ਗਵਈ ਦੀ ਅਗਵਾਈ ਹੇਠਲੇ ਬੈਂਚ ਵੱਲੋਂ 15 ਮਈ ਨੂੰ ਸੁਣਵਾਈ ਕੀਤੀ ਜਾਵੇਗੀ। ਮੌਜੂਦਾ ਚੀਫ ਜਸਟਿਸ…

ਤਣਾਅ ਹੋਰ ਵਧਣ ਕਾਰਨ ਪਾਕਿ ਦੀ ਆਰਥਿਕਤਾ ਨੂੰ ਲੱਗੇਗੀ ਢਾਹ: ਮੂਡੀਜ਼

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵਧਣ ਨਾਲ ਭਾਰਤ ’ਚ ਕੋਈ ਵੱਡਾ ਆਰਥਿਕ ਅੜਿੱਕਾ ਪੈਦਾ ਨਹੀਂ ਹੋਵੇਗਾ ਪਰ ਪਾਕਿਸਤਾਨ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਦਬਾਅ ਹੇਠ ਆ ਸਕਦਾ ਹੈ। ਇਸ ਕਾਰਨ ਉਸ…

ਨੀਟ-ਪੀਜੀ: ਦੋ ਸ਼ਿਫ਼ਟਾਂ ’ਚ ਕਰਵਾਉਣ ’ਤੇ ਕੇਂਦਰ ਤੋਂ ਜਵਾਬ ਤਲਬ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨੀਟ-ਪੀਜੀ 2025 ਪ੍ਰੀਖਿਆ ਦੋ ਸ਼ਿਫ਼ਟਾਂ ਵਿੱਚ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਅੱਜ ਕੇਂਦਰ ਸਰਕਾਰ ਤੇ ਹੋਰਾਂ ਕੋਲੋਂ ਜਵਾਬ ਮੰਗਿਆ ਹੈ। ਪਟੀਸ਼ਨ ਵਿੱਚ ਕੌਮੀ ਮੈਡੀਕਲ ਸਾਇੰਸਿਜ਼ ਪ੍ਰੀਖਿਆ ਬੋਰਡ (ਐੱਨਬੀਈਐੱਮਐੱਸ) ਨੂੰ 15…

ਰਾਹੁਲ ਦੀ ਨਾਗਰਿਕਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਨਿਬੇੜਾ

ਲਖਨਊ : ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਅੱਜ ਨਿਬੇੜਾ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਰ ਨੂੰ ਹੋਰ…

ਪਾਕਿਸਤਾਨ ਵੱਲੋਂ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਈਲ ‘ਫ਼ਤਹਿ’ ਦਾ ਪਰੀਖਣ

ਇਸਲਾਮਾਬਾਦ : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਵਿਚਾਲੇ ਪਾਕਿਸਤਾਨ ਨੇ ਅੱਜ 120 ਕਿਲੋਮੀਟਰ ਦੀ ਰੇਂਜ ਵਾਲੀ ‘ਫ਼ਤਹਿ ਸੀਰੀਜ਼’ ਦੀ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਸਿਖਲਾਈ ਪਰੀਖਣ ਕੀਤਾ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼…
ਗਡਕਰੀ ਵੱਲੋਂ ਤਿਲੰਗਾਨਾ ’ਚ ਦੋ ਲੱਖ ਕਰੋੜ ਦੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਗਡਕਰੀ ਵੱਲੋਂ ਤਿਲੰਗਾਨਾ ’ਚ ਦੋ ਲੱਖ ਕਰੋੜ ਦੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਹੈਦਰਾਬਾਦ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਅਗਲੇ ਤਿੰਨ-ਚਾਰ ਸਾਲਾਂ ਵਿੱਚ ਤਿਲੰਗਾਨਾ ’ਚ 2 ਲੱਖ ਕਰੋੜ ਰੁਪਏ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਸ਼ੁਰੂ ਕਰੇਗੀ। ਕੁਮਰਾਮ ਭੀਮ ਆਸਿਫ਼ਾਬਾਦ ਜ਼ਿਲ੍ਹੇ…
ਐੱਨਆਈਏ ਵੱਲੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ’ਚ ਛਾਪੇ

ਐੱਨਆਈਏ ਵੱਲੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ’ਚ ਛਾਪੇ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੈਨੇਡਾ ਸਥਿਤ ਖਾਲਿਸਤਾਨੀ ਅਰਸ਼ ਡੱਲਾ ਨਾਲ ਜੁੜੇ ‘2024 ਨੀਮਰਾਣਾ ਹੋਟਲ ਗੋਲੀਬਾਰੀ ਹਮਲੇ’ ਦੀ ਸਾਜ਼ਿਸ਼ ਦੀ ਜਾਂਚ ਲਈ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ 10 ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਇਲੈਕਟ੍ਰਾਨਿਕ ਉਪਕਰਨ ਅਤੇ ਹੋਰ…
ਅਤਿਵਾਦ ਖ਼ਿਲਾਫ਼ ਕਾਰਵਾਈ ਦੌਰਾਨ ਬੇਕਸੂਰ ਲੋਕ ਪ੍ਰੇਸ਼ਾਨ ਨਾ ਕੀਤੇ ਜਾਣ: ਮੁਫ਼ਤੀ

ਅਤਿਵਾਦ ਖ਼ਿਲਾਫ਼ ਕਾਰਵਾਈ ਦੌਰਾਨ ਬੇਕਸੂਰ ਲੋਕ ਪ੍ਰੇਸ਼ਾਨ ਨਾ ਕੀਤੇ ਜਾਣ: ਮੁਫ਼ਤੀ

ਸ੍ਰੀਨਗਰ : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਜੰਮੂ ਕਸ਼ਮੀਰ ’ਚ ਅਤਿਵਾਦੀ ਤੰਤਰ ਖ਼ਿਲਾਫ਼ ਸਰਕਾਰ ਦੀ ਕਾਰਵਾਈ ਦੌਰਾਨ ਬੇਕਸੂਰ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।…
ਕਿਸਾਨਾਂ ਨੂੰ ਸ਼ੰਭੂ ਥਾਣੇ ਦੇ ਘਿਰਾਓ ਤੋਂ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਕਿਸਾਨਾਂ ਨੂੰ ਸ਼ੰਭੂ ਥਾਣੇ ਦੇ ਘਿਰਾਓ ਤੋਂ ਰੋਕਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਪਟਿਆਲਾ : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਸ਼ੰਭੂ ਥਾਣੇ ਦਾ ਘਿਰਾਓ ਕਰਨ ਦੇ ਕੀਤੇ ਗਏ ਐਲਾਨ ਦੇ ਚਲਦਿਆਂ ਪਟਿਆਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਿੱਥੇ ਸ਼ੰਭੂ ਥਾਣੇ ਦੇ…
ਨਵਾਂਸ਼ਹਿਰ ਦੇ ਜੰਗਲਾਤ ਖੇਤਰ ’ਚੋਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

ਨਵਾਂਸ਼ਹਿਰ ਦੇ ਜੰਗਲਾਤ ਖੇਤਰ ’ਚੋਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

ਅੰਮ੍ਰਿਤਸਰ : ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਪੁਲੀਸ ਨੇ ਕੇਂਦਰੀ ਏਜੰਸੀ ਨਾਲ ਇੱਕ ਸਾਂਝੇ ਆਪਰੇਸ਼ਨ ਤਹਿਤ ਐੱਸਬੀਐੱਸ ਨਗਰ (ਨਵਾਂਸ਼ਹਿਰ) ਦੇ ਜੰਗਲਾਤ ਖੇਤਰ ਵਿੱਚੋਂ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਦਾ ਖੁਲਾਸਾ ਡੀਜੀਪੀ ਗੌਰਵ ਯਾਦਵ…
ਚੰਡੀਗੜ੍ਹ ਦੇ ਸੈਕਟਰ 25 ਵਿੱਚ ਝੁੱਗੀ-ਝੌਂਪੜੀਆਂ ’ਤੇ ਚੱਲਿਆ ਪੀਲਾ ਪੰਜਾ

ਚੰਡੀਗੜ੍ਹ ਦੇ ਸੈਕਟਰ 25 ਵਿੱਚ ਝੁੱਗੀ-ਝੌਂਪੜੀਆਂ ’ਤੇ ਚੱਲਿਆ ਪੀਲਾ ਪੰਜਾ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 25 ਵਿਚ ਜਨਤਾ ਕਲੋਨੀ ਨੂੰ ਅੱਜ ਸਵੇਰੇ ਢਾਹ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਨ ਦੀ ਟੀਮ ਨੇ ਸਵੇਰੇ 6 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਨਤਾ ਕਲੋਨੀ ਵਿੱਚ ਪਹੁੰਚ ਕੇ ਝੁੱਗੀ-ਝੌਂਪੜੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ…
ਪਿੰਡ ਐਤੀਆਣਾ ਦੇ ਸੂਬੇਦਾਰ ਹਰਵਿੰਦਰ ਸਿੰਘ ਦੀ ਸ੍ਰੀਨਗਰ ਵਿੱਚ ਕਰੰਟ ਲੱਗਣ ਕਾਰਨ ਮੌਤ

ਪਿੰਡ ਐਤੀਆਣਾ ਦੇ ਸੂਬੇਦਾਰ ਹਰਵਿੰਦਰ ਸਿੰਘ ਦੀ ਸ੍ਰੀਨਗਰ ਵਿੱਚ ਕਰੰਟ ਲੱਗਣ ਕਾਰਨ ਮੌਤ

ਗੁਰੂਸਰ ਸੁਧਾਰ : ਸੂਬੇਦਾਰ ਹਰਵਿੰਦਰ ਸਿੰਘ (51) ਪੁੱਤਰ ਮੇਜਰ ਸਿੰਘ ਦੀ ਸ੍ਰੀਨਗਰ ਦੇ ਫੌਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੰਘੀ ਰਾਤ ਮੌਤ ਹੋ ਗਈ। ਹਰਵਿੰਦਰ ਸਿੰਘ ਡਿਊਟੀ ਦੌਰਾਨ ਕਰੰਟ ਲੱਗਣ ਕਰਕੇ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਹਰਵਿੰਦਰ ਦੀ ਮੌਤ ਨਾਲ ਪਿੰਡ…
ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

ਮਾਨਸਾ : ਕਰੀਬ ਸਾਢੇ ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਕੈਨੇਡਾ ਗਏ ਮਾਨਸਾ ਦੇ ਗੱਭਰੂ ਲਵਦੀਪ ਸਿੰਘ (27) ਦਾ ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਘਟਨਾ 29 ਅਪਰੈਲ ਦੀ ਹੈ, ਪਰ ਮਾਨਸਾ ਬੈਠੇ…