ਵੈਨਕੂਵਰ : ਪੀਲ ਪੁਲੀਸ ਨੇ 78 ਸਾਲਾਂ ਦੇ ਬਜ਼ੁਰਗ ਹਰਮੋਹਿੰਦਰ ਸਿੰਘ ਨੂੰ 12 ਸਾਲ ਤੋਂ ਘੱਟ ਉਮਰ ਦੀ ਬਾਲੜੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹੋਰ ਬਾਲੜੀਆਂ ਵੀ ਉਸ ਤੋਂ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲੀਸ ਅਨੁਸਾਰ ਘਟਨਾ ਬਰੈਂਪਟਨ ਦੇ ਬਰੈਮਲੀ ਅਤੇ ਲਾਰਕਪੁਰ ਚੌਕ ਨੇੜਲੇ ਗਿਰਫਿਨ ਫੈਮਿਲੀ ਪਾਰਕ ਦੀ ਹੈ, ਜਿੱਥੇ ਉਕਤ ਬਜ਼ੂਰਗ ਨੇ ਵੱਖ ਵੱਖ ਤਿੰਨ ਮੌਕਿਆਂ ’ਤੇ ਬਾਲੜੀ ਨਾਲ ਸਰੀਰਕ ਛੇੜਛਾੜ ਕੀਤੀ। ਉਸ ਵਿਰੁੱਧ ਅੱਲ੍ਹੜ ਉਮਰ ਦੀ ਬੱਚੀ ਨਾਲ ਗੈਰਮਨੁੱਖੀ ਛੇੜਛਾੜ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਅਗਲੇ ਦਿਨਾਂ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
Posted inNews
ਬਾਲੜੀ ਨਾਲ ਜਿਨਸੀ ਛੇੜਛਾੜ ਲਈ ਬਜ਼ੁਰਗ ਗ੍ਰਿਫ਼ਤਾਰ
