ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਬਰੈਪਟਨ : ਵਿਸ਼ਵ ਪੰਜਾਬੀ ਸਭਾ ਵੱਲੋਂ ਨਿਰੋਲ ਔਰਤ ਦੇ ਵੱਖ-ਵੱਖ ਸਮਾਜਿਕ ਪੱਖਾਂ ਨੂੰ ਲੈ ਕੇ 2 ਅਕਤੂਬਰ ਤੋਂ 4 ਅਕਤੂਬਰ ਤੱਕ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਬਰੈਪਟਨ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਵੀਰ ਸਿੰਘ ਕਥੂਰੀਆ ਨੇ ਅੱਜ ਇੱਥੇ ਦੱਸਿਆ ਕਿ ਕਾਨਫਰੰਸ ਦਾ ਟਾਈਟਲ ਹੋਵੇਗਾ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ। ਉਨ੍ਹਾਂ ਦੱਸਿਆ ਕਿ ਲੋਕ ਧਾਰਾ ਵਿੱਚ ਔਰਤ ਦਾ ਅਕਸ ਇਸੇ ਤਰ੍ਹਾਂ ਸੂਫ਼ੀ ਕਾਵਿ ਵਿੱਚ, ਕਹਾਣੀ ਵਿਚ, ਪੰਜਾਬੀ ਨਾਟਕ ਵਿੱਚ , ਪੰਜਾਬੀ ਰੰਗਮੰਚ ਨੂੰ ਔਰਤ ਨੂੰ ਦੇਣ , ਸਿੱਖਿਆ ਵਿੱਚ, ਸਮਾਜਿਕ ਜੀਵਨ ਵਿੱਚ, ਪੰਜਾਬੀ ਕਵਿਤਾ ਵਿੱਚ, ਔਰਤ ਦਾ ਮਾਡਰਨ ਰੂਪ ਸਵੀਕਾਰ, ਗੁਰਬਾਣੀ ਵਿੱਚ , ਕਿੱਸਾ ਕਾਵਿ ਵਿੱਚ, ਪੰਜਾਬੀ ਨਾਵਲ ਵਿੱਚ ਔਰਤ, ਪੰਜਾਬੀ ਫ਼ਿਲਮਾਂ ਵਿੱਚ , ਪੰਜਾਬੀ ਗਾਇਕਾਂ ਵਿੱਚ , ਵਿਗਿਆਨ ਅਤੇ ਤਕਨਾਲੋਜੀ ਵਿੱਚ, ਔਰਤ ਦੀ ਅਜ਼ਾਦੀ, ਪਾਕਿਸਤਾਨੀ ਕਵਿਤਾ ਵਿੱਚ ਔਰਤ ਦਾ ਸਥਾਨ , ਆਧੁਨਿਕ ਮਾਨਸਿਕਤਾ ਵਿੱਚ ਔਰਤ ਦਾ ਅਕਸ, ਖੁਦ ਕਵਿੱਤਰੀਆਂ ਨਜ਼ਰ ਵਿੱਚ ਔਰਤ , ਔਰਤਾਂ ਦੀ ਇੱਜ਼ਤ ਦਾ ਸਵਾਲ ਆਦਿ ਵਿਸ਼ਿਆਂ ਤੇ ਪੇਪਰ ਪੜੇ ਜਾਣੇ ਹਨ ।

ਕਥੂਰੀਆ ਨੇ ਦੱਸਿਆ ਕਿ ਰੰਗ ਕਰਮੀਆਂ ਵੱਲੋਂ ਔਰਤ ਨੂੰ ਸੰਦਰਭ ਰੱਖਕੇ ਸ਼ਾਮ ਸਮੇ ਨਾਟਕ ਖੇਡੇ ਜਾਣਗੇ। ਉਨਾਂ ਦੱਸਿਆ ਕਿ ਇਸ ਵਾਰ ਕੈਨੇਡਾ ਸਰਕਾਰ ਨੇ ਕਾਨਫਰੰਸ ਵਿਚ ਭਾਗ ਲੈਣ ਵਾਲਿਆਂ ਨੂੰ ਖੁੱਲੇ ਦਿਲ ਨਾਲ ਵੀਜ਼ੇ ਦਿੱਤੇ ਹਨ। ਸਰਕਾਰ ਦਾ ਇਸ ਗੱਲੋਂ ਧੰਨਵਾਦ ਹੈ ਕਿ ਸਰਕਾਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਲਈ ਹਾਂ ਪੱਖੀ ਨੀਤੀ ਰੱਖਦੀ ਹੈ।

ਕਾਨਫਰੰਸ ਦੇ ਕੁਆਰਡੀਨੇਟਰ ਬਲਵੀਰ ਰਾਏਕੋਟੀ ਤੇ ਡਾ ਦਰਸ਼ਨਦੀਪ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਕਵੀ ਦਰਬਾਰ ਤੇ ਗੀਤ ਸੰਗੀਤ ਦੇ ਪ੍ਰੋਗਰਾਮ ਵੀ ਹੋਣਗੇ ਉਨਾ ਦੱਸਿਆ ਲਗਪਗ 40 ਵਿਦਵਾਨ ਵੱਖ ਵੱਖ ਦੇਸ਼ਾਂ ਤੋ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਹਨ। ਸਭਾ ਵੱਲੋਂ ਸਭ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।

Share: