ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਤਪਾ ਮੰਡੀ (ਬਰਨਾਲਾ) : ਬਰਨਾਲਾ ਦੇ ਅਦਾਲਤ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਮਾਮਲੇ ਦੇ ਸਬੰਧੀ ਵਿੱਚ ਤਿੰਨ ਔਰਤਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅਚਾਨਕ ਟੈਂਕੀ ’ਤੇ ਜਾ ਚੜ੍ਹੀਆਂ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤਾਂ—ਸੰਦੀਪ ਕੌਰ, ਊਸ਼ਾ ਰਾਣੀ ਅਤੇ ਮਨਪ੍ਰੀਤ ਕੌਰ—ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਨਸਾਫ਼ ਦੀ ਗੁਹਾਰ ਲੈ ਕੇ ਬਰਨਾਲਾ ਪੁਲੀਸ ਕੋਲ ਲਗਾਤਾਰ ਗੇੜੇ ਮਾਰ ਰਹੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਤੋਂ ਅੱਕ ਕੇ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਪੁਲੀਸ ਅਧਿਕਾਰੀ ਪਹੁੰਚੇ। ਡੀ.ਐਸ.ਪੀ. ਤਜਿੰਦਰਪਾਲ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਔਰਤਾਂ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਕੋਸ਼ਿਸ਼ਾਂ ਕੀਤੀਆਂ, ਪਰ ਪੀੜਤ ਔਰਤਾਂ ਆਪਣੀ ਮੰਗ ’ਤੇ ਅੜੀਆਂ ਹੋਈਆਂ ਸਨ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੇ ਯਤਨ ਜਾਰੀ ਸਨ।

Share: