ਬਠਿੰਡਾ : ਬਠਿੰਡਾ ਦੇ 18 ਸਾਲਾ ਨੌਜਵਾਨ ਕ੍ਰਿਕਟਰ ਤਨਮਯ ਧਰਨੀ ਨੂੰ ‘ਸ਼ੇਰ-ਏ-ਪੰਜਾਬ’ ਟੀ-20 ਕ੍ਰਿਕਟ ਲੀਗ ਦੀ ਨਿਲਾਮੀ ਦੌਰਾਨ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਤਨਮਯ ਦੀ ਮੁੱਢਲੀ ਕੀਮਤ 50 ਹਜ਼ਾਰ ਰੁਪਏ ਸੀ। ਤਨਮਯ ਸੱਜੇ ਹੱਥ ਦਾ ਬੱਲੇਬਾਜ਼ ਹੋਣ ਦੇ ਨਾਲ-ਨਾਲ ਸੱਜੇ ਹੱਥ ਦਾ ਮੱਧਮ ਤੇਜ਼ ਗੇਂਦਬਾਜ਼ ਵੀ ਹੈ। ਉਸ ਨੇ ਅੰਡਰ-19 ਪੱਧਰ ’ਤੇ ਆਪਣੀ ਖੇਡ ਨਾਲ ਡੂੰਘਾ ਪ੍ਰਭਾਵ ਛੱਡਿਆ ਹੈ। ਨਿਲਾਮੀ ਦੌਰਾਨ ਦਿਖਾਏ ਗਏ ਅੰਕੜਿਆਂ ਮੁਤਾਬਕ ਤਨਮਯ ਨੇ 5 ਪਾਰੀਆਂ ਵਿੱਚ 83 ਦੌੜਾਂ ਬਣਾਈਆਂ ਹਨ, ਜਦਕਿ ਗੇਂਦਬਾਜ਼ੀ ਵਿੱਚ 8 ਪਾਰੀਆਂ ਦੌਰਾਨ 13 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਸ ਦੀ ਗੇਂਦਬਾਜ਼ੀ ਦੀ ਇਕਾਨਮੀ ਦਰ 6.04 ਰਹੀ ਹੈ। ਉਮੀਦ ਹੈ ਕਿ ਤਨਮਯ ‘ਸ਼ੇਰ-ਏ-ਪੰਜਾਬ’ ਟੀ-20 ਲੀਗ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਬਠਿੰਡਾ ਦਾ ਨਾਂ ਰੌਸ਼ਨ ਕਰੇਗਾ।
Posted inBathinda
‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

