Punjab Rain: ਪੰਜਾਬ ’ਚ ਭਾਰੀ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

Punjab Rain: ਪੰਜਾਬ ’ਚ ਭਾਰੀ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

ਚੰਡੀਗੜ੍ਹ : ਪੰਜਾਬ ਵਿੱਚ ਅੱਜ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਨੇ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਭਾਰੀ ਮੀਂਹ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਕਿਉਂਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈਣ ਲਈ ਰੈੱਡ ਅਤੇ ਕਈ ਸ਼ਹਿਰਾਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:30 ਵਜੇ ਤੱਕ ਪਟਿਆਲਾ ਵਿੱਚ 143 ਐੱਮ.ਐੱਮ., ਚੰਡੀਗੜ੍ਹ ਵਿੱਚ 4 ਐੱਮ.ਐੱਮ., ਅੰਮ੍ਰਿਤਸਰ ਵਿੱਚ 32 ਐੱਮ.ਐੱਮ., ਲੁਧਿਆਣਾ ਵਿਖੇ 28 ਐੱਮ.ਐੱਮ., ਬਠਿੰਡਾ ਵਿਖੇ 5 ਐੱਮ.ਐੱਮ., ਬਰਨਾਲਾ ਵਿਖੇ 38 ਐੱਮ.ਐੱਮ., ਫ਼ਰੀਦਕੋਟ ਵਿੱਚ 12 ਐੱਮ.ਐੱਮ., ਹੁਸ਼ਿਆਰਪੁਰ ਵਿੱਚ 53 ਐੱਮ.ਐੱਮ., ਕਪੂਰਥਲਾ ਵਿੱਚ 23 ਐੱਮ.ਐੱਮ. ਅਤੇ ਮੁਹਾਲੀ ਵਿੱਚ 17 ਐੱਮ.ਐੱਮ. ਮੀਂਹ ਪਿਆ।

Share: