Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

ਨਵੀਂ ਦਿੱਲੀ : ਆਲਮੀ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਤੋਂ ਬਾਅਦ ਅਨਾਹਤ ਸਿੰਘ ਨੇ ਉਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ ਕਿ ਮਿਸਰ ਦੇ ਖਿਡਾਰੀਆਂ ਕੋਲ ਕੋਈ ਖਾਸ ਮਾਨਸਿਕ ਮਜ਼ਬੂਤੀ ਹੁੰਦੀ ਹੈ। ਉਸ ਨੇ ਕਿਹਾ ਕਿ ਉਹ ਉਨ੍ਹਾਂ ਖ਼ਿਲਾਫ਼ ਖੇਡਦੀ ਹੋਈ ਵੱਡੀ ਹੋਈ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਹੋਰ ਵਿਰੋਧੀ ਵਾਂਗ ਹੀ ਮੰਨਦੀ ਹੈ। 17 ਸਾਲਾ ਅਨਾਹਤ ਨੇ ਕੈਨੇਡਾ ਦੇ ਓਂਟਾਰੀਓ ਵਿੱਚ ਖੇਡੇ ਗਏ ਫਾਈਨਲ ਵਿੱਚ ਮਿਸਰ ਦੀ ਅਮੀਨਾ ਉਰਫੀ ਨੂੰ ਹਰਾ ਕੇ ਇਤਿਹਾਸ ਰਚਿਆ ਅਤੇ ਆਲਮੀ ਜੂਨੀਅਰ ਸਿੰਗਲਜ਼ ਖਿਤਾਬ ਲਈ ਦੇਸ਼ ਦਾ ਲੰਮਾ ਇੰਤਜ਼ਾਰ ਖ਼ਤਮ ਕੀਤਾ। ਐਤਵਾਰ ਨੂੰ ਵਾਪਸ ਪਰਤਣ ਤੋਂ ਬਾਅਦ ਅਨਾਹਤ ਨੇ ਦੱਸਿਆ, ‘‘ਜਦੋਂ ਤੋਂ ਮੈਂ ਇਹ ਖੇਡ ਸ਼ੁਰੂ ਕੀਤੀ ਹੈ, ਮੈਂ ਮਿਸਰ ਦੇ ਖਿਡਾਰੀਆਂ ਵਿਰੁੱਧ ਖੇਡਦਿਆਂ ਹੀ ਵੱਡੀ ਹੋਈ ਹਾਂ। ਜਦੋਂ ਮੈਂ ਕੋਰਟ ’ਤੇ ਜਾਂਦੀ ਹਾਂ ਤਾਂ ਇਸ ਨਾਲ ਮੇਰੇ ’ਤੇ ਕੋਈ ਖਾਸ ਫਰਕ ਨਹੀਂ ਪੈਂਦਾ। ਇਹ ਕਿਸੇ ਹੋਰ ਵਿਰੋਧੀ ਖ਼ਿਲਾਫ਼ ਖੇਡਣ ਵਰਗਾ ਹੀ ਹੈ, ਭਾਵੇਂ ਕੌਮੀਅਤ ਕੋਈ ਵੀ ਹੋਵੇ।’’

Share: