ਸਿਡਨੀ ਦੇ ‘Hero’ Cab driver ਨੂੰ ਮਿਲੀ Permanent Residency

ਸਿਡਨੀ ਦੇ ‘Hero’ Cab driver ਨੂੰ ਮਿਲੀ Permanent Residency

ਸਿਡਨੀ : ਸਿਡਨੀ ਦੇ ਬੌਂਡੀ ਬੀਚ ’ਤੇ ਹੋਏ ਭਿਆਨਕ ਹਮਲੇ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਵਰ੍ਹਦੀਆਂ ਗੋਲੀਆਂ ਦਰਮਿਆਨ ਜ਼ਖ਼ਮੀਆਂ ਨੂੰ ਬਾਹਰ ਕੱਢਣ ਅਤੇ ਤਕਰੀਬਨ 18 ਤੋਂ 20 ਜਣਿਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਮੂਲ ਦੇ 37 ਸਾਲਾ ਕੈਬ ਡਰਾਈਵਰ ਰਹਿਮਤ ਪਾਸ਼ਾ ਨੂੰ ਆਸਟਰੇਲੀਆ ਨੇ ਸਥਾਈ ਰਿਹਾਇਸ਼ ਦੇ ਦਿੱਤੀ ਹੈ। ਨਾਲ ਹੀ ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ’ਤੇ ਵੀ ਕਾਰਵਾਈ ਜਾਰੀ ਹੈ।  ਰਾਹਤ ਕਾਰਜਾਂ ਦੌਰਾਨ ਪਹਿਨੀ ਉਸ ਦੀ ਟੋਪੀ ਨੂੰ ਸਿਡਨੀ ਦੇ ਅਜਾਇਬਘਰ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦਾ ਨਾਮ ਕਈ ਬਹਾਦਰੀ ਪੁਰਸਕਾਰਾਂ ਲਈ ਵੀ ਭੇਜਿਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਪਾਸ਼ਾ ਦੀ ਖ਼ੂਬ ਪ੍ਰਸ਼ੰਸਾ ਕੀਤੀ ਹੈ। ਕਈਆਂ ਨੇ ਲਿਖਿਆ ਕਿ ਉਸ ਨੂੰ ‘ਭਾਰਤੀ’ ਨਹੀਂ ਸਗੋਂ ‘ਬਹਾਦਰ ਇਨਸਾਨ’ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ ਵੱਖ ਭਾਈਚਾਰਿਆਂ ਵਿਚਕਾਰ ਭਰੋਸਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਕੁਝ ਲੋਕਾਂ ਨੇ ਮੰਗ ਕੀਤੀ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਵਿਸ਼ੇਸ਼ ਸਨਮਾਨ ਅਤੇ ਆਰਥਿਕ ਇਨਾਮ ਵੀ ਮਿਲਣਾ ਚਾਹੀਦਾ ਹੈ।

Share: