ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤ ਟਾਵਰ ’ਤੇ ਚੜ੍ਹੇ

ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤ ਟਾਵਰ ’ਤੇ ਚੜ੍ਹੇ

ਪਟਿਆਲਾ : ਨੌਕਰੀ ਦੌਰਾਨ ਫੌਤ ਹੋਏ ਬਿਜਲੀ ਮੁਲਾਜ਼ਮਾਂ ਦੇ ਆਸ਼ਰਿਤਾਂ ਵੱਲੋਂ 5 ਜੂਨ ਤੋ ਇੱਥੇ ਪਾਵਰਕੌਮ ਦਫਤਰ ਮੂਹਰੇ ਲਾਇਆ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਉਧਰ ਅੱਜ ਇਸੇ ਯੂਨੀਅਨ ਦੇ ਤਿੰਨ ਮੈਂਬਰ ਇੱਥੇ ਕਾਲੀ ਮਾਤਾ ਮੰਦਿਰ ਦੇ ਨੇੜੇ ਸਥਿਤ ਇੱਕ ਮੁਬਾਇਲ ਕੰਪਨੀ ਦੇ ਉੱਚੇ ਟਾਵਰ ‘ਤੇ ਜਾ ਚੜ੍ਹੇ । ਜਿਸ ਦੌਰਾਨ ਹੇਠਾਂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਹ ਪਾਵਰਕਾਮ ਵਿੱਚ ਨੌਕਰੀ ਅਤੇ ਮੁਆਵਜੇ ਦੀ ਮੰਗ ਕਰ ਰਹੇ ਹਨ। ਉਧਰ ਇਹਨਾਂ ਦੇ ਕਈ ਸਾਥੀ ਜਿੱਥੇ ਇਸ ਟਾਵਰ ਦੇ ਹੇਠਾਂ ਧਰਨਾ ਮਾਰ ਕੇ ਬੈਠ ਗਏ, ਉੱਥੇ ਹੀ ਪਾਵਰਕਾਮ ਦੇ ਮੁੱਖ ਦਫਤਰ ਮੂਹਰੇ ਵੀ ਇਹਨਾਂ ਦਾ ਧਰਨਾ ਜਾਰੀ ਹੈ।

Share: