ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਮੋਗਾ ਦੇ ਥਾਣੇ ’ਤੇ ਹਮਲਾ

ਧਰਮਕੋਟ : ਬੀਤੇ ਦਿਨ ਤੜਕਸਾਰ ਥਾਣਾ ਸਦਰ ਮੋਗਾ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਡਗਰਨੇਡ ਸੁੱਟ ਕੇ ਕੀਤੇ ਹਮਲੇ ਸਬੰਧੀ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਜਾਂਚ ਜਾਰੀ ਹੈ। ਇਸ ਦੌਰਾਨ ਮੁੱਢਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ।  ਪੁਲੀਸ ਸੂਤਰਾਂ ਮੁਤਾਬਕ ਧਮਾਕੇ ਵਿਚ ਵਰਤਿਆ ਗਿਆ ਪਦਾਰਥ ਘੱਟ ਸ਼ਕਤੀਸ਼ਾਲੀ ਹੋਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਥਾਣੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟੇ ਹਨ। ਘਟਨਾ ਤੋਂ ਫੌਰੀ ਬਾਅਦ ਸਾਈਬਰ ਸੈੱਲ,ਕਰਾਈਮ ਬਰਾਂਚ ਅਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜੋ ਦੇਰ ਰਾਤ ਤੱਕ ਚੱਲਦੀ ਰਹੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਧਮਾਕਾ ਕਰਨ ਵਾਲੇ ਮੋਟਰਸਾਈਕਲ ਅਣਪਛਾਤੇ ਸਵਾਰਾਂ ਦਾ ਪਤਾ ਲਗਾ ਲਿਆ ਹੈ ਅਤੇ ਉਨ੍ਹਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਜਿਲ੍ਹੇ ਭਰ ਵਿੱਚ ਪੁਲੀਸ ਵਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਤੇ ਅਲੱਗ ਅਲੱਗ ਟੀਮਾਂ ਵਲੋਂ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Share: